ਗੁਰਦੀਪ ਸਿੰਘ ਨੂੰ ਪਿੰਡ ਇਕਾਈ ਹਰੀਗੜ੍ਹ ਦਾ ਪ੍ਰਧਾਨ ਚੁਣਿਆ
ਗੁਰਦੀਪ ਸਿੰਘ ਨੂੰ ਪਿੰਡ ਇਕਾਈ ਹਰੀਗੜ੍ਹ ਦਾ ਪ੍ਰਧਾਨ ਚੁਣਿਆ
Publish Date: Sun, 22 Mar 2026 04:26 PM (IST)
Updated Date: Mon, 23 Mar 2026 04:02 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਵਿਖੇ ਨਵੀਂ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜ਼ਿਲ੍ਹਾ ਖਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ ਕਰਦੇ ਲੋਕਾਂ ਤੇ ਜਬਰ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜਿਵੇਂ ਬਿਜਲੀ ਬਿੱਲ 2025, ਬੀਜ ਬਿਲ 2025, ਚਾਰ ਲੇਬਰ ਕੋਡ ਲਿਆ ਕੇ ਕਿਸਾਨਾ ਅਤੇ ਮਜ਼ਦੂਰਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਅਤੇ ਕਾਰਪੋਰੇਟਾਂ ਦੀ ਹੱਥ ਠੋਕਾ ਬਣ ਕੇ ਮੋਦੀ ਸਰਕਾਰ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਸਮਝੌਤੇ ਕੀਤੇ ਜਾ ਰਹੇ ਹਨ। ਇਸ ਲਈ ਲੋਕਾਂ ਨੂੰ ਜਥੇਬੰਦਕ ਹੋ ਕੇ ਸਰਕਾਰਾਂ ਦੇ ਖਿਲਾਫ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਿੰਡ ਇਕਾਈ ਦਾ ਪ੍ਰਧਾਨ ਗੁਰਦੀਪ ਸਿੰਘ, ਜਰਨਲ ਸਕੱਤਰ ਜਰਨੈਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਜੀਤ ਸਿੰਘ, ਖਜਾਨਚੀ ਮਲਕੀਤ ਸਿੰਘ ਸਹਾਇਕ ਖਜਾਨਚੀ ਬਲਜਿੰਦਰ ਸਿੰਘ, ਪ੍ਰੈੱਸ ਸਕੱਤਰ ਬੇਅੰਤ ਸਿੰਘ, ਪ੍ਰਚਾਰ ਸਕੱਤਰ ਸ਼ਮਿੰਦਰ ਸਿੰਘ, ਸਮੇਤ 31 ਮੈਂਬਰੀ ਕਮੇਟੀ ਚੁਣੀ ਗਈ। ਇਸ ਮੌਕੇ ਬਲਾਕ ਖਜਾਨਚੀ ਜਗਦੀਪ ਸਿੰਘ ਮਹਿਲਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਕੌਹਰੀਆਂ, ਗੁਰਸੇਵਕ ਸਿੰਘ ਮਹਿਲਾਂ, ਗੁਰਚਰਨ ਸਿੰਘ ਹਰੀਗੜ੍ਹ, ਗੁਰਵਿੰਦਰ ਸਿੰਘ ਹਰੀਗੜ੍ਹ ਹਾਜ਼ਰ ਸਨ।