ਇਨਸਾਨ ਨੂੰ ਜੀਵਨ ਜਾਂਚ ਸਿਖਾਉਂਦੀ ਹੈ ਗੁਰਬਾਣੀ : ਹਰਬੰਸ ਸਿੰਘ
ਇਨਸਾਨ ਨੂੰ ਜੀਵਨ ਜਾਂਚ ਸਿਖਾਉਂਦੀ ਹੈ ਗੁਰਬਾਣੀ: ਹਰਬੰਸ ਸਿੰਘ
Publish Date: Mon, 30 Mar 2026 04:38 PM (IST)
Updated Date: Tue, 31 Mar 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਦੇ ਕਲਿਆਣ ਦਾ ਮਹਾਨ ਪਰਉਪਕਾਰੀ ਤੇ ਕਲਿਆਣਕਾਰੀ ਸੋਮਾ ਹੈ। ਸਮੁੱਚੀ ਗੁਰਬਾਣੀ ਹਰੇਕ ਇਨਸਾਨ ਨੂੰ ਜੀਵਨ ਜਾਂਚ ਸਿਖਾਉਂਦੀ ਹੈ । ਇਸੇ ਕਰਕੇ ਗੁਰਬਾਣੀ ਤੇ ਵਿਸ਼ਵਾਸ ਕਰਨ ਵਾਲਿਆਂ ਦੀਆਂ ਭਾਵਨਾਵਾਂ ਹਮੇਸ਼ਾ ਪੂਰੀਆਂ ਹੁੰਦੀਆਂ ਨੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਧਰਮ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਉੱਘੇ ਕਾਰੋਬਾਰੀ ਤੇ ਉਦਯੋਗਪਤੀ ਭਾਈ ਅਮਰਜੀਤ ਸਿੰਘ ਰੁਪਾਲ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬੋਲਦਿਆਂ ਕੀਤਾ । ਉਨ੍ਹਾਂ ਕਿਹਾ ਕਿ ਗੁਰਬਾਣੀ ਸਾਡੇ ਮਨਾਂ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਉਣ ਲਈ ਮਹਾਨ ਬਰਕਤਾਂ ਤੇ ਬਖਸ਼ਿਸ਼ਾਂ ਪ੍ਰਦਾਨ ਕਰਦੀ ਹੈ, ਜਿਸ ਕਰਕੇ ਸਾਨੂੰ ਨਿਤਨੇਮੀ ਬਣਨਾ ਜ਼ਰੂਰੀ ਹੈ। ਇਸ ਮੌਕੇ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਆਪਣੇ ਕੀਰਤਨੀ ਜਥੇ ਸਮੇਤ ਗੁਰਬਾਣੀ ਦੇ ਮਨੋਹਰ ਕੀਰਤਨ ਵਿਖਿਆਨ ਕਰਦਿਆਂ ਹੋਇਆਂ ਗੁਰ ਇਤਿਹਾਸ ਤੇ ਚਾਣਨਾ ਪਾਇਆ ਅਤੇ ਹਰ ਇਕ ਗੁਰਸਿੱਖ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਸ਼ੇਰਪੁਰ, ਭਾਈ ਸੁਖਦੇਵ ਸਿੰਘ ਦਿਉਸੀ, ਜਸਦੇਵ ਸਿੰਘ ਕਾਲਾਬੂਲਾ, ਕਰਨੈਲ ਸਿੰਘ ਰਾਣੂੰ, ਮਨਜੀਤ ਸਿੰਘ ਬੈਹਣੀਵਾਲ, ਗੁਰਮੀਤ ਸਿੰਘ ਜਵੰਧਾ, ਜਸਪਾਲ ਸਿੰਘ ਬੰਗਾ, ਰਣਜੀਤ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਫੌਜੀ, ਮੁੱਖ ਗ੍ਰੰਥੀ ਬਾਬਾ ਰਣਜੀਤ ਸਿੰਘ ਹਾਜਰ ਸਨ।