ਪੱਤਰਕਾਰ ਨੂੰ ਸਦਮਾ, ਸੱਸ ਦਾ ਦੇਹਾਂਤ
ਪੱਤਰਕਾਰ ਗੁਰਪਾਲ ਸਿੰਘ ਨੂੰ ਸਦਮਾ ਸੱਸ ਦਾ ਦੇਹਾਂਤ
Publish Date: Sat, 28 Feb 2026 06:28 PM (IST)
Updated Date: Sat, 28 Feb 2026 06:28 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪੱਤਰਕਾਰ ਗੁਰਪਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਸੱਸ ਅਜਮੇਰ ਕੌਰ (78) ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸਾਕ ਸਬੰਧੀਆਂ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਮਾਤਾ ਅਜਮੇਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸੀਨੀਅਰ ਅਕਾਲੀ ਆਗੂ ਸਾਧੂ ਸਿੰਘ ਖਲੋਰ, ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ, ਬਾਬਾ ਦਿਲਬਾਗ ਸਿੰਘ ਬਾਗਾ, ਬਾਬਾ ਗੁਰਦੇਵ ਸਿੰਘ, ਬਸਪਾ ਦੇ ਸੀਨੀਅਰ ਆਗੂ ਜਗਜੀਤ ਸਿੰਘ ਛੜਬੜ, ਸ਼ਹਿਰੀ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਕੌਂਸਲਰ ਸੋਨੀ ਸੰਧੂ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਕਰਾਲਾ, ਸਤਨਾਮ ਸਿੰਘ ਸੱਤਾ ਖਲੋਰ ਤੇ ਪ੍ਰੈੱਸ ਕਲੱਬ ਬਨੂੜ ਦੇ ਅਹੁਦੇਦਾਰਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਅਜਮੇਰ ਕੌਰ ਦੀ ਅੰਤਿਮ ਅਰਦਾਸ 8 ਮਾਰਚ ਐਤਵਾਰ ਨੂੰ ਪਿੰਡ ਮਹਿਤਾਬਗੜ੍ਹ ਕੰਮੋਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 12 ਤੋਂ 1 ਵਜੇ ਹੋਵੇਗੀ।