ਜੀਟੀਬੀ ਕਾਲਜ ਦਾ ਨਤੀਜਾ ਰਿਹਾ ਸੌ ਫੀਸਦੀ
ਜੀਟੀਬੀ ਕਾਲਜ ਦਾ ਨਤੀਜਾ ਰਿਹਾ ਸੌ ਫੀਸਦੀ
Publish Date: Sat, 31 Jan 2026 06:07 PM (IST)
Updated Date: Sun, 01 Feb 2026 04:10 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਬੀਸੀਏ ਸਮੈਸਟਰ ਦੂਜਾ ਦੇ ਨਤੀਜੇ ਵਿੱਚ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਲਹਿਲ ਖੁਰਦ ਦਾ ਨਤੀਜਾ ਸ਼ਾਨਦਾਰ ਅਤੇ 100 ਫੀਸਦੀ ਰਿਹਾ। ਕਾਲਜ ਪ੍ਰਿੰਸੀਪਲ ਰੀਤੂ ਗੋਇਲ ਨੇ ਦੱਸਿਆ, ਕਿ ਵਿਦਿਆਦਥਣ ਅਮਨਦੀਪ ਕੌਰ 82.66 ਫੀਸਦੀ ਅੰਕ ਲੈ ਕੇ ਪਹਿਲਾ, ਅਰਸ਼ਦੀਪ ਕੌਰ 80.16 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਗੁਰਪ੍ਰੀਤ ਕੌਰ ਨੇ 80 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥਣਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਨੇ ਸਾਰੇ ਵਿਦਿਆਰਥੀਆ ਨੂੰ ਵਧਾਈ ਦੇਣ ਦੇ ਨਾਲ-ਨਾਲ ਅੱਵਲ ਆਏ ਵਿਦਿਆਰਥੀਆ ਦੇ ਮਾਪਿਆਂ ਅਤੇ ਕਾਲਜ ਪ੍ਰਿੰਸੀਪਲ ਰੀਤੂ ਗੋਇਲ ਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ, ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਕੇ ਉਸ ਨੂੰ ਹਰ ਇੱਕ ਖੇਤਰ ਦੇ ਵਿਚ ਸਫ਼ਲ ਬਣਾਉਣਾ ਹੈ। ਵਾਇਸ ਚੇਅਰਮੈਨ ਵਿਜੇ ਕੁਮਾਰ ਅਤੇ ਜਨਰਲ ਸੈਕਟਰੀ ਪ੍ਰੇਮ ਕੁਮਾਰ ਨੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਾਡੀ ਸੰਸਥਾ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਰੀਤੂ ਗੋਇਲ ਨੇ ਮੈਨੇਜਮੈਟ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ, ਕਿ ਵਿਦਿਆਰਥੀ ਸਖਤ ਮਿਹਨਤ ਕਰਕੇ ਕੋਈ ਵੀ ਮੰਜਿਲ ਪ੍ਰਾਪਤ ਕਰ ਸਕਦੇ ਹਨ।