ਮਹਾਨ ਗੁਰਮਤਿ ਸਮਾਗਮ' ਕਰਵਾਇਆ
ਮਹਾਨ ਗੁਰਮਤਿ ਸਮਾਗਮ' ਕਰਵਾਇਆ
Publish Date: Thu, 05 Feb 2026 05:08 PM (IST)
Updated Date: Fri, 06 Feb 2026 04:05 AM (IST)

ਗੁਰੂਆਂ ਅਤੇ ਭਗਤਾਂ ਦੀ ਬਾਣੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ : ਬਾਬਾ ਰਣਜੀਤ ਸਿੰਘ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਸੱਚਖੰਡ ਵਾਸੀ ਬਾਬਾ ਨਰੈਣ ਸਿੰਘ ਮੋਨੀ ਜੀ ਤਪਾ ਦਰਾਜ ਮੁਹਾਲੀ ਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਮੁਹਾਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਪ੍ਰਕਾਸ਼ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾ ਸਮੇਂ ਗਿਆਨੀ ਰਜਿੰਦਰ ਪਾਲ ਸਿੰਘ ਕਥਾਵਾਚਕ, ਸੁਖਬੀਰ ਸਿੰਘ ਫਲੋੰਡ, ਰਿਹਾਨ ਅਲੀ ਐਂਡ ਮਨਸੂਰ ਅਲੀ ਮਤੋਈ ਵਾਲੇ ਕਵਾਲ, ਭਾਈ ਗੁਰਚੇਤ ਸਿੰਘ ਰਬਾਬੀ, ਭਾਈ ਰਣਧੀਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਕਥਾਵਾਚਕ, ਬਾਬਾ ਹਰਬੰਸ ਸਿੰਘ ਜੈਨਪੁਰ ਵਾਲੇ, ਸੰਤ ਬਾਬਾ ਨਿਰਮਲ ਸਿੰਘ ਚੀਮੇ ਵਾਲੇ, ਸੰਤ ਬਾਬਾ ਗੁਰਮੇਲ ਸਿੰਘ ਲਲਤੋਂ ਵਾਲੇ ਤੇ ਬਾਬਾ ਬਲਵਿੰਦਰ ਸਿੰਘ ਭੀਲੋਵਾਲ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਿਆ। ਸੰਪਰਦਾਇ ਦੇ ਮੁਖੀ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆਂ ਨੇ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਦਸਾਂ ਗੁਰੂਆਂ ਅਤੇ ਭਗਤਾਂ ਦੀ ਬਾਣੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਸਾਨੂੰ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ 31 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਹਜ਼ਰਤ ਹਲੀਮਾ ਹਸਪਤਾਲ ਮਲੇਰਕੋਟਲਾ ਦੇ ਡਾ. ਅਮਰਪ੍ਰੀਤ ਤੇ ਡਾ. ਪਵਿੱਤਰ ਦੀ ਅਗਵਾਈ ਚ ਮੈਡੀਕਲ ਕੈਂਪ ਤੇ ਮਿੱਤਲ ਬਲੱਡ ਬੈਂਕ ਸੰਗਰੂਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਭਾਈ ਮੱਘਰ ਸਿੰਘ,ਭਾਈ ਪ੍ਰਿਤਪਾਲ ਸਿੰਘ, ਭਾਈ ਨਾਜਰ ਸਿੰਘ,ਭਾਈ ਬਲਬੀਰ ਸਿੰਘ, ਭਾਈ ਮਨਪ੍ਰੀਤ ਸਿੰਘ,ਬਾਬਾ ਗੋਲਡੀ,ਤੇਜੀ ਗੁਣੀਕੇ,ਬਾਬਾ ਗਿਆਨ ਸਿੰਘ ਅਤੇ ਬਾਬਾ ਦਿੜਬਾ ਨੇ ਵੀ ਪ੍ਰਮੁੱਖ ਸੇਵਾਵਾਂ ਨਿਭਾਈਆਂ । ਅਖੀਰ ਚ ਭਾਈ ਨਿਰਭੈ ਸਿੰਘ ਖਾਲਸਾ ਵੱਲੋਂ ਆਈਆਂ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਭਾਈ ਗੁਰਤੇਜ ਸਿੰਘ ਤੇਜੀ ਵਲੋਂ ਨਿਭਾਈ ਗਈ। ਸੰਗਤਾਂ ਵਾਸਤੇ ਖੀਰ ਅਤੇ ਮਾਲ੍ਹ ਪੂੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ।