ਧੂਰੀ ’ਚ ਵਿਸ਼ਾਲ ਸਮਾਗਮ ਕਰਵਾਇਆ
ਧੂਰੀ ’ਚ ਵਿਸ਼ਾਲ ਸਮਾਗਮ ਆਯੋਜਿਤ
Publish Date: Fri, 30 Jan 2026 04:19 PM (IST)
Updated Date: Sat, 31 Jan 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਬੰਦੀ ਛੋੜ ਭਗਤੀ ਮੁਕਤੀ ਟਰੱਸਟ ਵੱਲੋਂ ਕਬੀਰ ਸਾਹਿਬ ਜੀ ਦੀ ਬਾਣੀ ਤੇ ਸਿੱਖਿਆਵਾਂ ਦੇ ਪ੍ਰਸਾਰ ਲਈ ਉਪਰਾਲੇ ਕਰਦੇ ਹੋਏ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਧੂਰੀ ਵਿਖੇ ਕਬੀਰ ਪਰਮੇਸ਼ਵਰ ਜੀ ਦਾ ਨਿਰਵਾਣ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਸ਼ਾਲ ਸਤਸੰਗ, ਸਮਾਜਿਕ ਸੇਵਾ ਗਤੀਵਿਧੀਆਂ ਅਤੇ ਵਿਸ਼ੇਸ਼ ਆਧਿਆਤਮਿਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸੰਤ ਰਾਮਪਾਲ ਜੀ ਮਹਾਰਾਜ ਨੇ ਸਤਸੰਗ ਪ੍ਰਵਚਨਾਂ ਦੌਰਾਨ ਕਬੀਰ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਅਮਰ ਬਾਣੀ ਅਤੇ ਸੱਚੀ ਭਗਤੀ ਦੇ ਮਾਰਗ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਗਿਆ। ਉਹਨਾਂ ਨੇ ਦੱਸਿਆ ਕਿ ਜਦੋਂ ਅੰਧਵਿਸ਼ਵਾਸ , ਜਾਤ-ਪਾਤ ਅਤੇ ਧਾਰਮਿਕ ਪਾਖੰਡ ਵਧ ਚੁੱਕੇ ਸਨ, ਉਸ ਸਮੇਂ ਕਬੀਰ ਸਾਹਿਬ ਜੀ ਨੇ ਸੱਚੇ ਆਧਿਆਤਮਿਕ ਗਿਆਨ ਰਾਹੀਂ ਮਨੁੱਖਤਾ ਨੂੰ ਸਹੀ ਰਾਹ ਦਿਖਾਇਆ। ਉਨ੍ਹਾਂ ਵੱਲੋਂ ਮਗਹਰ ਵਿੱਚ ਕੀਤੀ ਨਿਰਵਾਣ ਲੀਲਾ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਮੁਕਤੀ ਕਿਸੇ ਸਥਾਨ ਨਾਲ ਨਹੀਂ, ਸੱਚੀ ਭਗਤੀ ਨਾਲ ਮਿਲਦੀ ਹੈ। ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਦੱਸਿਆ ਗਿਆ ਕਿ ਉਹ ਸਾਰੇ ਧਾਰਮਿਕ ਗ੍ਰੰਥਾਂ ਦੇ ਆਧਾਰ ’ਤੇ ਸੱਚੀ ਭਗਤੀ ਦਾ ਮਾਰਗ ਸਮਝਾਉਂਦੇ ਹਨ ਅਤੇ ਸਮਾਜ ਨੂੰ ਨਸ਼ਾਮੁਕਤੀ, ਦਹੇਜ਼ ਪ੍ਰਥਾ ਖ਼ਾਤਮਾ, ਜਾਤ-ਪਾਤ ਤੋਂ ਉੱਪਰ ਉੱਠ ਕੇ ਜੀਵਨ ਜਿਉਣ ਅਤੇ ਨੇਕ ਆਚਰਨ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੀ ਰਹਿਨੁਮਾਈ ਹੇਠ ਦੇਸ਼ ਭਰ ਵਿੱਚ ਮਨੁੱਖਤਾ ਭਲਾਈ ਲਈ ਕਈ ਸਮਾਜਿਕ ਕਲਿਆਣ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਨਿਰਵਾਣ ਦਿਵਸ ਮੌਕੇ ਆਸ਼ਰਮ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਆਧਿਆਤਮਿਕ ਪ੍ਰਦਰਸ਼ਨੀ ਲਾਈ ਗਈ ਜਿਸ ਵਿੱਚ ਕਬੀਰ ਸਾਹਿਬ ਜੀ ਦੇ ਜੀਵਨ ਪ੍ਰਸੰਗ ਅਤੇ ਉਨ੍ਹਾਂ ਦੇ ਗਿਆਨ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ।