ਗ੍ਰਾਮ ਪੰਚਾਇਤ ਘਨੌਰੀ ਖੁਰਦ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
ਗ੍ਰਾਮ ਪੰਚਾਇਤ ਘਨੌਰੀ ਖੁਰਦ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
Publish Date: Thu, 01 Jan 2026 05:11 PM (IST)
Updated Date: Fri, 02 Jan 2026 04:05 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਨੇੜਲੇ ਪਿੰਡ ਘਨੌਰੀ ਖੁਰਦ ਦੀ ਗ੍ਰਾਮ ਪੰਚਾਇਤ ਵੱਲੋਂ ਦੀਦਾਰਗੜ੍ਹ ਰੋਡ ’ਤੇ ਸਥਿਤ 4 ਵਿੱਘੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ ਕਬਜ਼ਾ ਛੁਡਵਾਇਆ ਗਿਆ। ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਹੀ ਇਕ ਪਰਿਵਾਰ ਵੱਲੋਂ ਇਸ ਜ਼ਮੀਨ ’ਤੇ ਕਾਫੀ ਲੰਮੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ। ਜਿਸਨੂੰ ਅਦਾਲਤ ਦੇ ਹੁਕਮਾਂ ਉੱਪਰ ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਕੁਮਾਰ ਅਹੀਰ ਤੇ ਥਾਣਾ ਮੁਖੀ ਸ਼ੇਰਪੁਰ ਬਲੌਰ ਸਿੰਘ ਚਹਿਲ ਦੀ ਹਾਜਰੀ ਵਿੱਚ ਛੁਡਵਾ ਕੇ ਪੰਚਾਇਤ ਦੇਸ਼ ਖੁਰਦ ਕੀਤਾ ਗਿਆ। ਸਰਪੰਚ ਗਗਨਦੀਪ ਸਿੰਘ ਨੇ ਸਮੁੱਚੀ ਪੰਚਾਇਤ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਕੰਨਗੋ ਸੁਖਵਿੰਦਰ ਸਿੰਘ, ਏਐਸਆਈ ਸਤਵਿੰਦਰ ਸਿੰਘ, ਏਐਸਆਈ ਕਰਮਜੀਤ ਸਿੰਘ, ਪਟਵਾਰੀ ਜਸਪ੍ਰੀਤ ਸਿੰਘ, ਪੰਚਾਇਤ ਸੈਕਟਰੀ ਟੋਨਾ ਸਿੰਘ, ਪੰਚ ਬਲਵੰਤ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ, ਅਨਵਰ ਖਾਂ, ਗੁਰਜੰਟ ਸਿੰਘ ਤੇ ਨੰਬਰਦਾਰ ਲਾਭ ਸਿੰਘ ਆਦਿ ਮੌਜੂਦ ਸਨ।