ਕਿੰਡਰਗਾਰਟਨ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ
ਕਿੰਡਰਗਾਰਟਨ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ
Publish Date: Sat, 07 Mar 2026 06:10 PM (IST)
Updated Date: Sun, 08 Mar 2026 04:12 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ ਵਿੱਦਿਅਕ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਮੰਡੀ ਵਿਖੇ ਯੂ.ਕੇ.ਜੀ. ਦੇ ਬੱਚਿਆਂ ਲਈ ਉਨ੍ਹਾਂ ਦੇ ਕਿੰਡਰਗਾਰਟਨ ਵਿੱਚੋਂ ਪ੍ਰੋਮੋਟ ਹੋ ਕੇ ਰਸਮੀ ਸਕੂਲ ਪੜਾਈ ਵਿੱਚ ਜਾਣ ਦੀ ਖੁਸ਼ੀ ਵਿੱਚ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ। ਇਸ ਫੰਕਸ਼ਨ ਦੀ ਸ਼ੁਰੂਆਤ ਬੱਚਿਆਂ ਦੀ ਪਰਫਾਰਮੰਸ ਨਾਲ ਹੋਈ। ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਨਾਚ ਦੀਆ ਆਈਟਮਾਂ ਪੇਸ਼ ਕੀਤੀਆਂ। ਇਸ ਉਪਰੰਤ ਸੰਗੀਤ ਦੀ ਆਈਟਮ ਪੇਸ਼ ਕੀਤੀ ਗਈ। ਬੱਚਿਆਂ ਦੀ ਖਿੜਦੇ ਚਿਹਰਿਆਂ ਨਾਲ ਪੇਸ਼ਕਾਰੀਆਂ ਹਾਲ ਵਿਚ ਬੈਠੇ ਮੁੱਖ ਮਹਿਮਾਨ ਰਜਿੰਦਰ ਕੌਰ ਸਮੇਤ ਹਾਜ਼ਰ ਮੈਨੇਜਮੈਂਟ ਮੈਂਬਰਾਂ ਨੂੰ ਉਤਸ਼ਾਹ ਨਾਲ ਭਰ ਰਹੀਆਂ ਸੀ। ਪੇਸ਼ਕਾਰੀਆਂ ਦੇ ਦੌਰਾਨ ਬੱਚਿਆਂ ਨੂੰ ਗ੍ਰੈਜੂਏਸ਼ਨ ਸਰਟੀਫਿਕੇਟ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਕਿਹਾ ਕਿ ਬੱਚਿਆਂ ਦਾ ਕਿੰਡਰਗਾਰਟਨ ਪਾਸ ਕਰਕੇ ਰਸਮੀ ਪੜਾਈ ਵੱਲ ਵਧਣਾ ਬਹੁਤ ਹੀ ਮਹੱਤਵਪੂਰਨ ਕਦਮ ਹੈ। ਇਸ ਪੜਾਅ ਲਈ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪੇ ਵੀ ਬਹੁਤ ਉਤਸਾਹਿਤ ਹੁੰਦੇ ਹਨ। ਉਹਨਾਂ ਕਿਹਾ ਕਿ ਸਾਰੇ ਬੱਚੇ ਇਸ ਮੌਕੇ ਬਹੁਤ ਹੀ ਊਰਜਾ ਭਰਪੂਰ ਸਨ। ਉਨ੍ਹਾਂ ਦੀ ਕਲਾਤਮਕ ਪੇਸ਼ਕਾਰੀਆਂ ਮਨ ਮੋਹਕ ਸਨ। ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਸ਼ਾਬਾਸ਼ੀ ਵੀ ਦਿੱਤੀ ਕਿ ਉਨ੍ਹਾਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਪਿਆਰ ਨਾਲ ਇਸ ਲਾਇਕ ਬਣਾਇਆ ਕਿ ਉਹ ਅੱਜ ਰਸਮੀ ਪੜਾਈ ਲਈ ਅਨੁਕੂਲ ਹੋ ਸਕੇ। ਉਨ੍ਹਾਂ ਨੇ ਅਧਿਆਪਕਾਂ ਨੂੰ ਇਸ ਤਰਾਂ ਹੀ ਆਪਣੇ ਕੰਮ ਨੂੰ ਲਗਨ, ਮਿਹਨਤ ਤੇ ਸਮਰਪਣ ਨਾਲ ਨਿਭਾਉਣ ਦੀ ਸਲਾਹ ਦਿੱਤੀ। ਛੋਟੇ ਬੱਚਿਆਂ ਦੀਆਂ ਨੀਹਾਂ ਮਜ਼ਬੂਤ ਹੋਣ ਤਾਂ ਹੀ ਇਕ ਮਜ਼ਬੂਤ ਭਵਿੱਖ ਬਣਾ ਸਕਦੇ ਹਨ। ਪ੍ਰਿੰਸੀਪਲ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਇਸ ਖੇਤਰ ਵਿੱਚ ਸਭ ਤੋਂ ਵਧੀਆ ਆਈ.ਸੀ.ਐਸ. ਈ. ਬੋਰਡ ਨਾਲ ਮਾਨਤਾ ਪ੍ਰਾਪਤ ਸਕੂਲ ਹੈ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਜ਼ੋਰ ਦਿੰਦਾ ਹੈ। ਇਸ ਸਕੂਲ ਵਿੱਚ ਪੜਾਈ ਦੇ ਨਾਲ ਨਾਲ ਖੇਡਣ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਛੋਟੇ ਬੱਚਿਆਂ ਨੂੰ ਐਕਟੀਵਿਟੀ ਅਧਾਰ ਤੇ ਪੜਾਈ ਕਾਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਲਈ ਹਰ ਤਰਾਂ ਦੀ ਸਹੂਲਤ ਉਪਲਬਧ ਹੈ ਜਿਵੇਂ ਕਿ ਸਾਰੀ ਬਿਲਡਿੰਗ ਦੇ ਨਾਲ ਟਰਾਂਸਪੋਰਟ ਵੀ ਏ. ਸੀ. ਹੈ, ਸਮਾਰਟ ਬੋਰਡ ਲੱਗੇ ਹਨ। ਇਸ ਇਸ ਮੌਕੇ ਸਕੂਲ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ,ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਨਵੀ ਸ਼ੁਰੂਆਤ ਦੀ ਵਧਾਈ ਦਿੱਤੀ ਗਈ।