ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਹਿਤਕ ਮਿਲਣੀ ਕਰਵਾਈ
ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵਿਖੇ ਸਹਿਤਕ ਮਿਲਣੀ ਕਰਵਾਈ
Publish Date: Tue, 17 Mar 2026 05:58 PM (IST)
Updated Date: Tue, 17 Mar 2026 06:01 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਅਗਵਾਈ ’ਚ ਕਾਲਜ ਵਿਖੇ ਪੰਜਾਬੀ ਤੇ ਅੰਗਰੇਜ਼ੀ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਮਿਲਣੀ ਕਰਵਾਈ ਗਈ। ਇਸ ਸਾਹਿਤਕ ਮਿਲਣੀ ਦਾ ਆਰੰਭ ਸਮ੍ਹਾ ਰੋਸ਼ਨ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਚਰਨਜੀਤ ਕੌਰ (ਲਾਇਬ੍ਰੇਰੀਅਨ) ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਪ੍ਰਿੰਸੀਪਲ ਸਕਿੰਦਰ ਕੌਰ ਸਰਕਾਰੀ ਕਾਲਜ ਕਪੂਰਥਲਾ, ਅਰਵਿੰਦਰ ਸਿੰਘ ਢਿੱਲੋਂ (ਸਾਹਿਤਕਾਰ), ਡਾ. ਅਮਰਜੀਤ ਸਿੰਘ, ਅਵਿਨਾਸ਼ ਰਾਣਾ (ਸਮਾਜ ਸੇਵਕ), ਅਮਰਜੀਤ ਕਾਉਂਕੇ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਵਨੀਤਾ ਰਾਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸੁਖਵਿੰਦਰ ਅੰਮ੍ਰਿਤ ਨੇ ਆਪਣੇ ਸਾਹਿਤਕ ਖਜ਼ਾਨੇ ਦੇ ਭੰਡਾਰ ਵਿਚੋਂ ਵਿਦਿਆਰਥੀਆਂ ਦੇ ਸਨਮੁੱਖ ਕਵਿਤਾਵਾਂ, ਗਜ਼ਲਾਂ, ਗੀਤ ਪੇਸ਼ ਕੀਤੇ ਜਿਸ ਦੇ ਨਾਲ ਕਿ ਉਨ੍ਹਾਂ ਨੇ ਇਸ ਸਾਹਿਤਕ ਮਿਲਣੀ ਦਾ ਢੁੱਕਵਾ ਆਗਾਜ਼ ਕਰਕੇ ਰੰਗ ਬੰਨ੍ਹਿਆ। ਮੰਚ ਦਾ ਸੰਚਾਲਨ ਡਾ. ਅਲਕਾ ਧਾਰੀਵਾਲ ਵੱਲੋਂ ਕੀਤਾ ਗਿਆ। ਅਸਿ. ਪ੍ਰੋ. ਮੂਰਤੀ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਰਹੇ।