ਮੰਡਲ ਪ੍ਰਧਾਨ ਟਿਵਾਣਾ ਦੀ ਅਗਵਾਈ ’ਚ ਭਾਜਪਾ ਆਗੂਆਂ ਨੇ ਵਿਚਾਰੇ ਮਸਲੇ
ਮੰਡਲ ਪ੍ਰਧਾਨ ਗੋਗੀ ਟਿਵਾਣਾ ਦੀ ਅਗਵਾਈ ‘ਚ ਭਾਜਪਾ ਆਗੂਆਂ ਦੀ ਹੋਈ ਅਹਿਮ ਮੀਟਿੰਗ
Publish Date: Mon, 09 Mar 2026 06:06 PM (IST)
Updated Date: Mon, 09 Mar 2026 06:09 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਭਾਜਪਾ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੇ ਦਫਤਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਜਰਨਲ ਸਕੱਤਰ ਲਾਲ ਚੰਦ ਲਾਲੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਲਾਲੀ ਤੇ ਗੋਗੀ ਟਿਵਾਣਾ ਨੇ ਕਿਹਾ ਕਿ ਭਾਜਪਾ ਹਮੇਸਾ ਪਾਰਦਰਸੀ ਅਤੇ ਜਵਾਬਦੇਹ ਸਾਸਨ ਦੀ ਹਮਾਇਤੀ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਲੈ ਕੇ ਸਹਿਰਾਂ ਤੱਕ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਲਈ ਭਾਜਪਾ ਨੇ ਹਮੇਸਾ ਤੱਤਪਰਤਾ ਦਿਖਾਈ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੇ ਭਰੋਸੇ ਅਤੇ ਸਹਿਯੋਗ ਨਾਲ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਇਕ ਮਜਬੂਤ ਵਿਕਲਪ ਵਜੋਂ ਸਾਹਮਣੇ ਆ ਸਕਦੀ ਹੈ ਕਿਉਂਕ੍ ਲੋਕ ਪੱਖੀ ਨੀਤੀਆਂ, ਵਿਕਾਸ ਮੁੱਖ ਦ੍ਰਿਸ਼ਟੀਕੋਣ ਤੇ ਜ਼ਮੀਨੀ ਪੱਧਰ ਤੇ ਵੱਧ ਰਹੀ ਸਰਗਰਮੀ ਦੇ ਅਧਾਰ ਤੇ ਭਾਜਪਾ ਪੰਜਾਬ ਵਚ ਆਪਣੀ ਸਿਆਸੀ ਪਕੜ ਮਜਬੂਤ ਕਰਨ ਵੱਲ ਕਦਮ ਵਧਾ ਰਹੀ ਹੈ। ਇਸ ਦੌਰਾਨ ਮੰਡਲ ਪ੍ਰਧਾਨ ਟਿਵਾਣਾ ਨੇ ਕਿਹਾ ਕਿ 14 ਮਾਰਚ ਨੂੰ ਮੋਗੇ ਵਿਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਰਹੇ ਹਨ, ਜਿਸ ਨੂੰ ਲੈ ਕੇ ਸਰਕਲ ਭਾਦਸੋਂ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ’ਚ ਸਰਕਲ ਭਾਦਸੋਂ ਤੋਂ ਵੱਡੀ ਗਿਣਤੀ ਵਰਕਰ ਸ਼ਿਰਕਤ ਕਰਨਗੇ। ਇਸ ਮੌਕੇ ਵਰਿੰਦਰ ਬਿੱਟੂ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਐਸ.ਸੀ. ਵਿੰਗ, ਸਾਬਕਾ ਮੰਡਲ ਪ੍ਰਧਾਨ ਅਮਿਤ ਜਿੰਦਲ, ਕਾਲਾ ਭੜੀ ਸੀਨੀਅਰ ਭਾਜਪਾ ਆਗੂ, ਗੁਰਚਰਨ ਸਿੰਘ ਮੀਤ ਪ੍ਰਧਾਨ, ਤਰਲੋਚਨ ਸਿੰਘ ਸਕੱਤਰ, ਸਤਨਾਮ ਸਿੰਘ ਪ੍ਰਧਾਨ ਯੁਵਾ ਮੋਰਚਾ ,ਗੁਰਮੀਤ ਸਿੰਘ ਰਾਠੀ ਪ੍ਰਧਾਨ ਕਿਸਾਨ ਮੋਰਚਾ ,ਰਾਜੂ ਭੜੀ, ਕਿਰਪਾਲ ਸਿੰਘ ਛੰਨਾ, ਕੁਲਦੀਪ ਸਿੰਘ ਕੰਗ ਜਨਰਲ ਸਕੱਤਰ, ਸੁਨੀਲ ਕੌੜਾ ,ਮਨੋਜ ਸੂਦ, ਨੀਟਾ ਸਾਹਪੁਰ, ਬਲਰਾਮ ਦਾਸ,ਰਾਜ ਪਰਿੰਦਰ ਪਾਲ ਸਿੰਘ ਮੀਤ ਪ੍ਰਧਾਨ ,ਹਰੀਸਰਨ ਪਾਠਕ ,ਦੀਪਕ ਸਰਮਾ, ਲਾਲੀ ਟਿਵਾਣਾ, ਕਾਲਾ ਮਟੋਰੜਾ ,ਤਰਸੇਮ ਜਿੰਦਲਪੁਰ, ਮਨੀਸ ਕੌੜਾ ,ਪ੍ਰੀਤ ਮੀਤ ਪ੍ਰਧਾਨ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।