ਭਾਜਪਾ ਹਮੇਸ਼ਾ ਪਾਰਦਰਸ਼ੀ ਸਾਸ਼ਨ ਦੀ ਹਮਾਇਤੀ ਰਹੀ : ਤੇਜਪਾਲ
ਮੰਡਲ ਪ੍ਰਧਾਨ ਗੋਗੀ ਟਿਵਾਣਾ ਦੀ ਅਗਵਾਈ ‘ਚ ਭਾਜਪਾ ਆਗੂਆਂ ਦੀ ਹੋਈ ਅਹਿਮ ਮੀਟਿੰਗ
Publish Date: Sun, 08 Mar 2026 05:24 PM (IST)
Updated Date: Sun, 08 Mar 2026 05:27 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਭਾਜਪਾ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੇ ਦਫਤਰ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ’ਚ ਜ਼ਿਲ੍ਹਾ ਜਰਨਲ ਸਕੱਤਰ ਲਾਲ ਚੰਦ ਲਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਲਾਲੀ ਤੇ ਗੋਗੀ ਟਿਵਾਣਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਪਾਰਦਰਸ਼ੀ ਅਤੇ ਜਵਾਬਦੇਹ ਸਾਸ਼ਨ ਦੀ ਹਮਾਇਤੀ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਲਈ ਭਾਜਪਾ ਨੇ ਹਮੇਸ਼ਾ ਤੱਤਪਰਤਾ ਦਿਖਾਈ ਹੈ। ਇਸ ਦੌਰਾਨ ਮੰਡਲ ਪ੍ਰਧਾਨ ਟਿਵਾਣਾ ਨੇ ਕਿਹਾ ਕਿ 14 ਮਾਰਚ ਨੂੰ ਮੋਗੇ ਵਿਖੇ ਕੀਤੀ ਜਾਣ ਵਾਲੀ ਰੈਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਰਹੇ ਹਨ। ਜਿਸ ਨੂੰ ਲੈ ਕੇ ਸਰਕਲ ਭਾਦਸੋਂ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਇਸ ਰੈਲੀ ’ਚ ਸ਼ਿਰਕਤ ਕਰਨ ਲਈ ਵਰਕਰਾਂ ਨੂੰ ਲਾਮਬੱਧ ਕੀਤਾ ਗਿਆ। ਇਸ ਮੌਕੇ ਵਰਿੰਦਰ ਬਿੱਟੂ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਐਸ.ਸੀ. ਵਿੰਗ, ਸਾਬਕਾ ਮੰਡਲ ਪ੍ਰਧਾਨ ਅਮਿਤ ਜਿੰਦਲ , ਕਾਲਾ ਭੜੀ ਸੀਨੀਅਰ ਭਾਜਪਾ ਆਗੂ, ਗੁਰਚਰਨ ਸਿੰਘ ਮੀਤ ਪ੍ਰਧਾਨ, ਤਰਲੋਚਨ ਸਿੰਘ ਸਕੱਤਰ, ਸਤਨਾਮ ਸਿੰਘ ਪ੍ਰਧਾਨ ਯੁਵਾ ਮੋਰਚਾ, ਗੁਰਮੀਤ ਸਿੰਘ ਰਾਠੀ ਪ੍ਰਧਾਨ ਕਿਸਾਨ ਮੋਰਚਾ ,ਰਾਜੂ ਭੜੀ, ਕਿਰਪਾਲ ਸਿੰਘ ਛੰਨਾ, ਕੁਲਦੀਪ ਸਿੰਘ ਕੰਗ ਜਨਰਲ ਸਕੱਤਰ, ਸੁਨੀਲ ਕੌੜਾ, ਮਨੋਜ ਸੂਦ, ਨੀਟਾ ਸਾਹਪੁਰ, ਬਲਰਾਮ ਦਾਸ, ਰਾਜ ਪਰਿੰਦਰ ਪਾਲ ਸਿੰਘ ਮੀਤ ਪ੍ਰਧਾਨ, ਹਰੀਸਰਨ ਪਾਠਕ ,ਦੀਪਕ ਸਰਮਾ, ਲਾਲੀ ਟਿਵਾਣਾ ,ਕਾਲਾ ਮਟੋਰੜਾ ,ਤਰਸੇਮ ਜਿੰਦਲਪੁਰ , ਮਨੀਸ ਕੌੜਾ ,ਪ੍ਰੀਤ ਮੀਤ ਪ੍ਰਧਾਨ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ ।