ਗਿਆਨਦੀਪ ਮੰਚ ਵੱਲੋਂ ਇਕ ਸਾਹਿਤਕ ਸਮਾਗਮ ਕਰਵਾਇਆ
ਗਿਆਨਦੀਪ ਮੰਚ ਵੱਲੋਂ ਇੱਕ ਸਾਹਿਤਕ ਸਮਾਗਮ ਕਰਵਾਇਆ
Publish Date: Tue, 17 Feb 2026 04:35 PM (IST)
Updated Date: Tue, 17 Feb 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਮਹੀਨਾਵਾਰ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਾ ਵਾਸੀਆਂ ਨੇ ਕਵੀਆਂ ਨੂੰ ਆਪਣੀ ਕਵਿਤਾ ਪੇਸ਼ ਕਰਨ ਦਾ ਸੱਦਾ ਦਿੱਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ ਐੱਸ ਆਨੰਦ ਨੇ ਕਿਹਾ ਕਿ ਅੱਜ ਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਹੈ। ਸ਼ਿਵ ਜੀ ਨੇ ਦੁਸ਼ਮਣੀ ਅਤੇ ਭੇਦ ਭਾਵੀਂ ਰੂਪੀ ਜ਼ਹਿਰ ਪੀ ਕੇ ਵਿਸ਼ਵ ਨੂੰ ਅਮਨ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਲੇਖਕਾਂ ਨੂੰ ਵੀ ਨੂੰ ਇਹ ਸੰਦੇਸ਼ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਨੂੰ ਦੇਣਾ ਚਾਹੀਦਾ ਹੈ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਕਿਹਾ ਕਿ ਲੇਖਕ ਅਜਿਹਾ ਲਿਖਣ ਜਿਸ ਨਾਲ ਉਨ੍ਹਾਂ ਦੀਆਂ ਰਚਨਾਵਾਂ ਅਮਰ ਹੋ ਜਾਣ। ਸਮਾਗਮ ਦੌਰਾਨ ਸਰਬਸੰਮਤੀ ਨਾਲ ਗੁਰਚਰਨ ਸਿੰਘ ਚੰਨ ਪਟਿਆਲਾ ਵਾਸੀਆਂ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ(ਰਜਿ) ਪਟਿਆਲ਼ਾ ਦਾ ਜਨਰਲ ਸਕੱਤਰ, ਦਰਸ਼ਨ ਸਿੰਘ ਦਰਸ਼ ਪਸਿਆਣਾ ਨੂੰ ਸਕੱਤਰ, ਗੁਰਪ੍ਰੀਤ ਢਿੱਲੋਂ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ’ਚੋਂ ਦਰਸ਼ਨ ਸਿੰਘ ਦਰਸ਼ ਪਸਿਆਣਾ, ਗੁਰਪ੍ਰੀਤ ਸਿੰਘ ਢਿੱਲੋਂ, ਰਾਜਬੀਰ ਸਿੰਘ ਮੱਲ੍ਹੀ, ਹਰਿਸੁਬੇਗ ਸਿੰਘ, ਇੰਜ. ਮੇਜਰ ਸਿੰਘ, ਇੰਦਰਪਾਲ ਸਿੰਘ,ਗੁਰਮੇਲ ਸਿੰਘ ਐੱਸਡੀਓ, ਜਸਵਿੰਦਰ ਕੌਰ, ਹਰਜੀਤ ਕੌਰ, ਜੱਗਾ ਰੰਗੂਵਾਲ, ਰਾਜੇਸ਼ਵਰ ਕੁਮਾਰ, ਗੁਰਪ੍ਰੀਤ ਲੰਗ, ਬਲਵੰਤ ਬੱਲੀ ਅਤੇ ਹਰਵਿੰਦਰ ਸਿੰਘ ਗੁਲਾਮ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਭੈ ਰਾਵਤ, ਅਵਤਾਰ ਸਿੰਘ ਤੇ ਯੋਗਿੰਦਰ ਕੁਮਾਰ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।