ਰਾਸ਼ਟਰੀ ਬਾਲੜੀ ਦਿਵਸ ਮਨਾਇਆ
ਗਰਲਜ਼ ਡੇ ਦਾ ਆਯੋਜਨ
Publish Date: Sun, 25 Jan 2026 04:44 PM (IST)
Updated Date: Sun, 25 Jan 2026 04:46 PM (IST)

ਫੋਟੋ 25ਪੀਟੀਐਲ: 5 ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਜਪੁਰਾ : ਬਾਲੜੀਆਂ ਦੇ ਸਤਿਕਾਰ, ਸਿੱਖਿਆ ਅਤੇ ਸਸ਼ਕਤੀਕਰਨ ਦੇ ਉਦੇਸ਼ ਨਾਲ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਵੱਲੋਂ ਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ‘ਗਰਲਜ਼ ਡੇ’ ਦਾ ਆਯੋਜਨ ਵੱਡੇ ਉਤਸ਼ਾਹ ਅਤੇ ਗੌਰਵਮਈ ਮਾਹੌਲ ਵਿੱਚ ਕੀਤਾ ਗਿਆ। ਇਹ ਸਮਾਗਮ ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ (ਦੁਰਗਾ ਮੰਦਰ ਦੇ ਨੇੜੇ) ਵਿਖੇ ਆਯੋਜਿਤ ਹੋਇਆ, ਜਿਸ ਵਿੱਚ ਵਿਦਿਆਰਥਣਾਂ, ਅਧਿਆਪਕਾਂ ਅਤੇ ਸਮਾਜਿਕ ਸੰਸਥਾ ਦੇ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਕੀਤੀ। ਪ੍ਰੋਗਰਾਮ ਦੌਰਾਨ ਬਾਲੜੀਆਂ ਨੂੰ ਸਿੱਖਿਆ ਦੇ ਮਹੱਤਵ, ਆਤਮ-ਨਿਰਭਰਤਾ, ਨੈਤਿਕ ਮੁੱਲਾਂ ਅਤੇ ਸਮਾਨ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਰਾਕੇਸ਼ ਪਾਹਵਾ ਨੇ ਕਿਹਾ ਕਿ ਬਾਲੜੀਆਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦਾ ਸਸ਼ਕਤ ਹੋਣਾ ਹੀ ਦੇਸ਼ ਦੇ ਉੱਜਵਲ ਭਵਿੱਖ ਦੀ ਗਾਰੰਟੀ ਹੈ। ਫਾਊਂਡੇਸ਼ਨ ਦੇ ਖ਼ਜ਼ਾਨਚੀ ਰੌਸ਼ਨ ਬਜਾਜ ਨੇ ਬਾਲੜੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ, ਮਨ ਲਾ ਕੇ ਪੜ੍ਹਾਈ ਕਰਨ ਅਤੇ ਆਤਮ-ਨਿਰਭਰ ਬਣਨ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਇੰਚਾਰਜ ਹਰਜੀਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਸੰਸਥਾ ਦੇ ਮੈਂਬਰਾਂ ਦਾ ਦਿਲੋਂ ਸਵਾਗਤ ਕੀਤਾ। ਸੀਨੀਅਰ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਦੇ ਇਸ ਸਰਾਹਣਯੋਗ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸਮਾਜ ਸੇਵੀ ਰਾਜੇਸ਼ ਆਨੰਦ, ਪ੍ਰਧਾਨ ਰਾਕੇਸ਼ ਪਾਹਵਾ, ਜਤਿੰਦਰ ਨਾਟੀ, ਵਿਪਿਨ ਭਾਟੇਜਾ, ਗਗਨ ਖੁਰਾਨਾ, ਪ੍ਰਦੀਪ ਨੰਦਾ, ਪਾਹਵਾ, ਨਰੇਸ਼ ਧਮੀਜਾ, ਮਨਪ੍ਰੀਤ ਸਿੰਘ, ਊਸ਼ਾ ਰਾਣੀ ਸਮੇਤ ਫਾਊਂਡੇਸ਼ਨ ਦੇ ਹੋਰ ਮੈਂਬਰ ਵੀ ਮੌਜੂਦ ਸਨ।