ਗਰਲਜ਼ ਕਾਲਜ ’ਚ ਕਰੀਅਰ ਗਾਈਡੈਂਸ ਤੇ ਪਲੇਸਮੈਂਟ ਪ੍ਰੋਗਰਾਮ ਕਰਵਾਇਆ
ਗਰਲਜ਼ ਕਾਲਜ ਵਿਖੇ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਪ੍ਰੋਗਰਾਮ ਕਰਵਾਇਆ
Publish Date: Thu, 23 Apr 2026 04:43 PM (IST)
Updated Date: Thu, 23 Apr 2026 04:46 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਸਰਕਾਰੀ ਕਾਲਜ ਫ਼ਾਰ ਗਰਲਜ਼ ਪਟਿਆਲਾ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਪਲੇਸਮੈਂਟ ਸੈੱਲ ਵੱਲੋਂ ਪ੍ਰਿੰਸੀਪਲ ਡਾ. ਸ਼ਵਿੰਦਰ ਸਿੰਘ ਰੇਖੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਕਰੀਅਰ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਵਿੱਚ ਪ੍ਰੋਫ਼ਾਈਲ ਬਿਲਡਿੰਗ ਅਤੇ ਕਰੀਅਰ ਗਾਈਡੈਂਸ ਉੱਤੇ ਵਿਸ਼ੇਸ਼ ਸੈਸ਼ਨ ਦੇ ਨਾਲ-ਨਾਲ ਪਲੇਸਮੈਂਟ ਡਰਾਈਵ ਵੀ ਕਰਵਾਈ ਗਈ। ਪ੍ਰੋਗਰਾਮ ਵਿੱਚ ਕਰੀਅਰ ਗਾਈਡੈਂਸ ਅਤੇ ਪ੍ਰੋਫ਼ਾਈਲ ਬਿਲਡਿੰਗ ਦੇ ਖੇਤਰ ਵਿੱਚ 15 ਸਾਲਾਂ ਦਾ ਵਿਸ਼ਾਲ ਅਨੁਭਵ ਰੱਖਣ ਵਾਲੇ ਵਿਸ਼ੇਸ਼ ਵਕਤਾ ਤਰੁਣ ਸੇਤੀਆ ਅਤੇ ਮਿਸ ਨੰਦਿਨੀ ਸੂਦ ਵਿਦਿਆਰਥੀਆਂ ਨਾਲ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਰਿਜ਼ਿਊਮ ਤਿਆਰ ਕਰਨ, ਇੰਟਰਵਿਊ ਦੀ ਤਿਆਰੀ, ਅਤੇ ਆਪਣੇ ਪ੍ਰੋਫ਼ਾਈਲ ਨੂੰ ਪ੍ਰੋਫੈਸ਼ਨਲ ਢੰਗ ਨਾਲ ਪੇਸ਼ ਕਰਨ ਬਾਰੇ ਮਹੱਤਵਪੂਰਨ ਅਤੇ ਪ੍ਰਯੋਗਿਕ ਜਾਣਕਾਰੀ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਮੋਹਾਲੀ ਤੋਂ ਜੋਬ ਕੋਚ ਕੰਸਲਟੈਂਟ ਦੀ ਰਿਕਰੂਟਰ ਟੀਮ ਵੱਲੋਂ ਨੂਰਿੰਦਰ ਸਿੰਘ ਅਤੇ ਮਿਸ ਭਾਰਤੀ ਸਿੰਗਲਾ ਨੇ ਵਿਦਿਆਰਥੀਆਂ ਨਾਲ ਸਿੱਧੀ ਭੇਟ ਕਰ ਕੇ ਉਨ੍ਹਾਂ ਦੀ ਯੋਗਤਾ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੰਟਰੈਕਟਿਵ ਸੈਸ਼ਨ ਕੀਤਾ। ਇਸ ਪ੍ਰੋਗਰਾਮ ਦੇ ਸਫਲਤਾ ਵਿੱਚ ਡਾ. ਅਨੁਜ ਗੁਪਤਾ, ਡਾ. ਉਪਮਾ ਭਗਤ ਅਤੇ ਡਾ. ਅਵਿਸ਼ ਸੇਤੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਕਾਲਜ ਪ੍ਰਸ਼ਾਸਨ ਵੱਲੋਂ ਸਾਰੇ ਵਿਸ਼ੇਸ਼ ਮਹਿਮਾਨਾਂ ਅਤੇ ਰਿਕਰੂਟਰ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।