ਜਥੇਦਾਰ ਗੜ੍ਹੀ ਵੱਲੋਂ ਪਿੰਡਾਂ ’ਚ ਬਣਾਈਆਂ ਬੂਥ ਕਮੇਟੀਆਂ
ਜਥੇਦਾਰ ਗੜ੍ਹੀ ਵੱਲੋਂ ਪਿੰਡਾਂ ’ਚ ਬਣਾਈਆਂ ਬੂਥ ਕਮੇਟੀਆਂ
Publish Date: Wed, 18 Mar 2026 04:38 PM (IST)
Updated Date: Wed, 18 Mar 2026 04:40 PM (IST)

ਐੱਚਐੱਸ ਸੈਣੀ•, ਪੰਜਾਬੀ ਜਾਗਰਣ•, ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਿੱਘੀ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕਾ ਰਾਜਪੁਰਾ ਦੇ ਪਿੰਡ ਅਕਬਰਪੁਰ, ਫਰੀਦਪੁਰ ਗੁਜਰਾਂ, ਉੱਪਲਹੇੜੀ ਕਲਾਂ ਤੇ ਉੱਪਲਹੇੜੀ ਖੁਰਦ ’ਚ ਅਕਾਲੀ ਆਗੂਆਂ, ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਣਾ, ਬਹਾਦਰ ਸਿੰਘ ਉੱਪਲਹੇੜੀ, ਹਰਭਜਨ ਸਿੰਘ ਚੱਕ, ਹਰਮੀਤ ਸਿੰਘ ਟਿਵਾਣਾ ਸਰਕਲ ਪ੍ਰਧਾਨ ਹਰਿਆਉਂ ਸਮੇਤ ਪਾਰਟੀ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਜਥੇਦਾਰ ਗੜ੍ਹੀ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਲਈ ਅਕਾਲੀ ਦਲ ਪਾਰਟੀ ਆਪਣੇ ਦਮ ’ਤੇ ਇਕੱਲਿਆਂ ਚੋਣਾਂ ਲੜੇਗੀ ਅਤੇ ਪੰਜਾਬ ਸੂਬੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣਾਏਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿੱਘੀ ਮਿਲਣੀ ਪ੍ਰੋਗਰਾਮ ਦੇ ਤਹਿਤ ਪਿੰਡਾਂ ਦੇ ਵਿੱਚ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਬੂਥ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਆਉਣ ਤੇ ਗੈਂਗਸਟਰਵਾਦ ਦਾ ਖਾਤਮਾ, ਨਸ਼ਿਆਂ ਦਾ ਖਾਤਮਾ ਸਮੇਤ ਹੋਰਨਾ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੁਖਦੇਵ ਸਿੰਘ ਸੁੱਖਾ ਅਕਬਰਪੁਰ, ਕੁਲਵਿੰਦਰ ਸਿੰਘ ਕਾਲੋਮਾਜਰਾ, ਕੁਲਵੰਤ ਸਿੰਘ ਅਕਬਰਪੁਰ, ਬਾਬਾ ਬਾਜ ਸਿੰਘ ਅਕਬਰਪੁਰ, ਡਾਕਟਰ ਹਰੀ ਅਕਬਰਪੁਰ, ਫਕੀਰ ਸਿੰਘ, ਗੁਰਮੀਤ ਸਿੰਘ, ਇਕਬਾਲ ਸਿੰਘ ਫਰੀਦਪੁਰ ਗੁਜਰਾਂ, ਭਜਨ ਸਿੰਘ ਉੱਪਲਹੇੜੀ, ਹਰਪੰਤ ਸਿੰਘ ਉੱਪਲਹੇੜੀ, ਹਰਚੰਦ ਸਿੰਘ, ਮਨਜੀਤ ਸਿੰਘ ਉੱਪਲਹੇੜੀ ਖੁਰਦ, ਦਿਲਬਾਗ ਸਿੰਘ ਬੱਗਾ, ਬਲਵਿੰਦਰ ਸਿੰਘ ਨੇਪਰਾ, ਸੁਰਿੰਦਰ ਸਿੰਘ ਘੁਮਾਣਾ, ਬਾਬਾ ਕੁਲਦੀਪ ਸਿੰਘ ਆਲਮਪੁਰ, ਸਵਰਨ ਸਿੰਘ ਕਬੂਲਪੁਰ ਆਦ ਹਾਜ਼ਰ ਸਨ।