ਮਾਪੇ ਓਰੀਐਂਟੇਸ਼ਨ–ਸਮਝ, ਸਹਿਯੋਗ ਤੇ ਭਰੋਸੇ ਦੀ ਸ਼ੁਰੂਆਤ
ਜੀਬੀ ਇੰਟਰਨੈਸ਼ਨਲ ਸਕੂਲ ਵਿੱਚ ਮਾਪੇ ਓਰੀਐਂਟੇਸ਼ਨ–ਸਮਝ, ਸਹਿਯੋਗ ਅਤੇ ਭਰੋਸੇ ਦੀ ਸ਼ੁਰੂਆਤ : ਚੇਅਰਮੈਨ ਸੰਦੀਪ
Publish Date: Fri, 20 Mar 2026 05:52 PM (IST)
Updated Date: Fri, 20 Mar 2026 05:55 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਸਥਿਤ ਜੀਬੀ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਚੌਥੀ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਕੂਲ ਦੀ ਪ੍ਰਣਾਲੀ, ਸੰਰਚਨਾ ਅਤੇ ਨਿਯਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦੌਰਾਨ ਸਭ ਅਧਿਆਪਕਾਂ ਨੇ ਆਪਣੇ ਵਿਸ਼ੇ, ਅਨੁਭਵ ਅਤੇ ਅਧਿਆਪਨ ਪੱਧਤੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮਾਪਿਆਂ ਨੂੰ ਆਧੁਨਿਕ ਕਲਾਸਰੂਮ, ਪ੍ਰਯੋਗਸ਼ਾਲਾਵਾਂ, ਪੁਸਤਕਾਲਾ ਅਤੇ ਖੇਡ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਨਾਲ ਹੀ ਜੂਨੀਅਰ ਅਕਾਦਮਿਕ ਕੋਆਰਡੀਨੇਟਰ ਪ੍ਰਿਯੰਕਾ ਉਪਾਧਿਆਏ ਨੇ ਸਕੂਲ ਦੇ ਨਿਯਮਾਂ, ਅਨੁਸ਼ਾਸਨ, ਸਿੱਖਿਆ ਪ੍ਰਣਾਲੀ, ਸਹਿ-ਪਾਠਕ੍ਰਮ ਗਤੀਵਿਧੀਆਂ, ਨਿਯਮਿਤ ਹਾਜ਼ਰੀ ਅਤੇ ਨਿਰਧਾਰਤ ਵਰਦੀ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਮੌਜੂਦ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ।