ਜੀਬੀ ਇੰਟਰਨੈਸ਼ਨਲ ਸਕੂਲ ’ਚ ਵਿਦਾਇਗੀ ਪਾਰਟੀ ਕਰਵਾਈ
ਜੀਬੀ ਇੰਟਰਨੈਸ਼ਨਲ ਸਕੂਲ ਵਿਚ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Mon, 09 Feb 2026 04:46 PM (IST)
Updated Date: Mon, 09 Feb 2026 04:47 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਜੀਬੀ ਇੰਟਰਨੈਸ਼ਨਲ ਸਕੂਲ ਨਾਭਾ ਵਿਖੇ ਸਕੂਲ ਨਿਰਦੇਸ਼ਕਾ ਅੰਸ਼ੂ ਬਾਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਨਮਾਨ ਵਿਚ ਇਕ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਦੇ ਅਗਲੇ ਪੜਾਅ ਲਈ ਪ੍ਰੇਰਿਤ ਕਰਨਾ ਸੀ ਤੇ ਨਾਲ ਹੀ ਉਨ੍ਹਾਂ ਵਿਚ ਆਤਮ ਵਿਸ਼ਵਾਸ ਅਤੇ ਉਸਾਰੂ ਸੋਚ ਦਾ ਵਿਕਾਸ ਕਰਨਾ ਸੀ। ਸਮਾਗਮ ਨੂੰ ਸਫਲ ਬਣਾਉਣ ਵਿਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਸਿਰਫ਼ ਸਟੇਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਨਿਭਾਈ, ਸਗੋਂ ਆਪਣੇ ਸੀਨੀਅਰਜ਼ ਦੇ ਸਨਮਾਨ ਵਿਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਮਾਡਲਿੰਗ ਰਾਉਂਡ ਤੇ ਆਕਰਸ਼ਕ ਖਿਤਾਬ ਸਨ, ਜਿਸ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ 12ਵੀਂ ਦੇ ਵਿਦਿਆਰਥੀਆਂ ਨੂੰ ਯਾਦ ਸਰੂਪ ਸੁੰਦਰ ਟੈਗਜ਼ ਜਿਵੇਂ ਲੋਂਗ ਹੇਅਰ- ਤਾਨਿਆਪੑੀਤ, ਮਿਸ ਟੈਲੈਂਟਿਡ-ਯੋਸਾਨਾ ਬਾਂਸਲ, ਮਿਸ ਰੋਲ ਮਾਡਲ- ਹਰਸਿਮਰ ਕੌਰ, ਮਿਸ ਬਿਊਟੀ ਕੁਈਨ-ਕੁਲਰਾਜ ਕੌਰ, ਮਿਸ ਸਵੀਟ ਟਾੱਕੀਜ਼-ਨੰਦਿਨੀ, ਮਿਸ ਸਿੰਸਿਅਰ-ਖੁਸ਼ਪੑੀਤ ਕੌਰ, ਮਿਸਟਰ ਜੈਂਟਲਮੈਨ-ਉਦੈ ਛਤਵਾਲ, ਮਿਸਟਰ ਕਰੀਏਟਿਵ-ਮਾਧਵ,ਮਿਸਟਰ ਇਨੋਸੈਂਟ-ਤਰਨਪੑੀਤ,ਮਿਸਟਰ ਓਬੀਡਿਐਂਟ-ਭਵਿਸ਼ਯ,ਮਿਸਟਰ ਹੈਲਪਫੁੱਲ-ਚਿਤਮਨਪ੍ਰੀਤ ਸਿੰਘ ਪ੍ਰਦਾਨ ਕੀਤੇ ਗਏ, ਜੋ ਉਨ੍ਹਾਂ ਦੇ ਸਕੂਲੀ ਜੀਵਨ ਦੀਆਂ ਮਿੱਠੀਆਂ ਯਾਦਾਂ ਦਾ ਪ੍ਰਤੀਕ ਬਣੇ। ਪ੍ਰੋਗਰਾਮ ਦਾ ਸਭ ਤੋਂ ਭਾਵੁਕ ਪਲ ਉਦੋਂ ਆਇਆ ਜਦੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਸਕੂਲੀ ਜੀਵਨ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮਾਹੌਲ ਭਾਵੁਕਤਾ ਨਾਲ ਭਰ ਗਿਆ। ਸਮਾਗਮ ਵਿੱਚ ਵੱਖ-ਵੱਖ ਖ਼ਿਤਾਬ ਤੇ ਇਨਾਮ ਵੀ ਵੰਡੇ ਗਏ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਜੀਵਨ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਸ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।