ਕਾਮਿਆਂ ਦੀ ਰਿਹਾਈ ਲਈ ਸੰਗਰੂਰ ਬੱਸ ਅੱਡੇ ਤੇ ਗੇਟ ਰੈਲੀ
ਕਾਮਿਆਂ ਦੀ ਰਿਹਾਈ ਲਈ ਸੰਗਰੂਰ ਬੱਸ ਅੱਡੇ ਤੇ ਗੇਟ ਰੈਲੀ
Publish Date: Fri, 06 Mar 2026 05:26 PM (IST)
Updated Date: Sat, 07 Mar 2026 04:06 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਸੰਗਰੂਰ ਬੱਸ ਸਟੈਡ ਡਿੱਪੂ ’ਤੇ ਗੇਟ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਮੰਗ ਕੀਤੀ ਗਈ ਜੇਲ੍ਹ ਵਿਚ ਬੰਦ ਕਾਮਿਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਕੈਸ਼ੀਅਰ ਸਤਵਿੰਦਰ ਸਿੰਘ ਨੇ ਸਰਕਾਰ ਮੰਗਾ ਦਾ ਹੱਲ ਕਰਨ ਦੀ ਬਜ਼ਾਏ ਜ਼ਬਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨਾਲ ਵਾਰ-ਵਾਰ ਮੀਟਿੰਗ ਵਿਚ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਮੇਟੀਆਂ ਗਠਿਤ ਕਰ ਕੇ ਸਮਾਂ ਟਪਾਉਣ ਦੀ ਰਾਜਨੀਤੀ ਲਗਭਗ 4 ਸਾਲ ਤੋਂ ਚੱਲ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਵਲੋਂ ਮੰਨਿਆ ਗਿਆ ਸੀ ਕਿ ਮੰਗਾਂ ਵਾਜ਼ਬ ਤੇ ਜਾਇਜ਼ ਹਨ। 1 ਜੁਲਾਈ 2024 ਨੂੰ ਮੰਗਾਂ ਦਾ ਹੱਲ ਮਹੀਨੇ ਵਿਚ ਕਰਨ ਦੇ ਲਈ ਕਿਹਾ ਗਿਆ ਸੀ ਪ੍ਰੰਤੂ ਸਰਕਾਰ ਤੇ ਮਨੇਜਮੈਟ ਅਧਿਕਾਰੀਆਂ ਵੱਲੋ ਹਰ ਮੰਗ ਤੇ ਕਮੇਟੀ ਗਠਿਤ ਕੀਤੀ ਗਈ ਸੀ ਪ੍ਰੰਤੂ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਲਟਾ ਕਿਲੋਮੀਟਰ ਸਕੀਮ ਬੱਸਾਂ ਦੀ ਮੰਗ ਤੇ ਕਮੇਟੀ ਗਠਿਤ ਕੀਤੀ ਗਈ ਜੱਥੇਬੰਦੀ ਵੱਲੋਂ ਕਮੇਟੀ ਦੇ ਵਿਚ ਕਿਲੋਮੀਟਰ ਸਕੀਮ ਦੇ ਘਾਟੇ ਵਿਚ ਹੋਣ ਦੇ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜੂਦ ਵੀ ਜਬਰੀ ਸਰਕਾਰ ਅਤੇ ਮਨੇਜਮੈਟ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਜਿਸ ਰੋਸ ਵਜੋਂ ਗੇਟ ਰੈਲੀਆਂ ਕੀਤੀਆਂ ਜਾ ਰਹੀ ਸੀ। ਸਰਕਾਰ ਤੇ ਮਨੇਜਮੈਂਟ ਜਬਰੀ ਪ੍ਰਾਈਵੇਟ ਮਾਫੀਏ ਨੂੰ ਫਾਇਦਾ ਦੇਣ ਦੇ ਲਈ ਤੇ ਨਿੱਜੀਕਰਨ ਦੀ ਨੀਤੀ ਨੂੰ ਅਪਣਾਉਣ ਦੇ ਲਈ ਜੱਥੇਬੰਦੀ ਦੇ ਆਗੂ ਤੇ ਵਰਕਰਾਂ ਨੂੰ ਜ਼ਬਰੀ ਚੁੱਕ ਕੇ 307 ਵਰਗੀਆਂ ਧਰਾਵਾਂ ਲਾ ਕੇ 10 ਸਾਥੀਆਂ ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰਕੇ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਕਰਮਚਾਰੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਲੋਕਤੰਤਰ ਦਾ ਘਾਂਣ ਅਤੇ ਸੁਤੰਤਰ ਭਾਰਤ ਦੇ ਸਵਿੰਧਾਨ ਨੂੰ ਛਿੱਕੇ ਟੰਗ ਕੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ 9 ਮਾਰਚ ਤੋਂ ਚੰਡੀਗੜ੍ਹ ਅਤੇ ਸੰਗਰੂਰ ਵਿਖੇ ਵਿਧਾਨ ਸਭਾ ਦੇ ਇਜਲਾਸ ਨੂੰ ਮੁੱਖ ਰੱਖਦੇ ਹੋਏ ਮੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਜੇਕਰ ਸਰਕਾਰ ਵੱਲੋਂ ਕੋਈ ਵੀ ਵਧੀਕੀ ਕੀਤੀ ਗਈ ਤਾਂ ਤੁਰੰਤ ਤੌਰ ਤੇ ਬੱਸਾਂ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ, ਮੀਤ ਪ੍ਰਧਾਨ ਪੁਸਪਿੰਦਰ ਸਿੰਘ ਸਮਾਣਾ, ਧਰਮਿੰਦਰ ਉਭਾਵਾਲ, ਰਿੰਕੂ ਨਾਥ, ਜਤਿੰਦਰ ਸਿੰਘ ਢੱਡਰੀਆ, ਬਲਜਿੰਦਰ ਸਿੰਘ ਭਵਾਨੀਗੜ, ਗਗਨਦੀਪ ਸਿੰਘ, ਸੰਦੀਪ ਸਿੰਘ ਸੁਨਾਮ, ਵਰਕਸਾਪ ਪ੍ਰਧਾਨ ਰਾਮ ਸਿੰਘ, ਹਰਸੇਵਕ ਸਿੰਘ ਪਾਤੜਾਂ, ਰਣਜੀਤ ਸਿੰਘ ਜਸਵੀਰ ਸਿੰਘ ਦਦਹੇੜਾ ਜਗਪਾਲ ਜੱਗੂ ਮੌਜੂਦ ਸਨ।