ਗੈਸ ਤੇ ਪੈਟਰੋਲ-ਡੀਜ਼ਲ ਦੀ ਵਾਧੂ ਜਮ੍ਹਾਂ ਖੋਰੀ ਨਾ ਕੀਤੀ ਜਾਵੇ : ਐੱਸਡੀਐੱਮ
ਗੈਸ ਤੇ ਪੈਟਰੋਲ-ਡੀਜ਼ਲ ਦੀ ਵਾਧੂ ਜਮ੍ਹਾਂ ਖੋਰੀ ਨਾ ਕੀਤੀ ਜਾਵੇ: ਐਸਡੀਐਮ
Publish Date: Thu, 26 Mar 2026 04:03 PM (IST)
Updated Date: Fri, 27 Mar 2026 03:59 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਵਿੱਚ ਗੈਸ ਪੈਟਰੋਲ ਅਤੇ ਡੀਜ਼ਲ ਦੇ ਲੋੜੀਂਦੇ ਭੰਡਾਰ ਮੌਜੂਦ ਹਨ, ਕਿਸੇ ਤਰ੍ਹਾਂ ਦੀ ਜਮਾਂ ਖੋਰੀ ਅਤੇ ਲੋੜੋਂ ਵੱਧ ਖਰੀਦਦਾਰੀ ਨਾ ਕੀਤੀ ਜਾਵੇ। ਇਹ ਵਿਚਾਰ ਐਸਡੀਐਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਹਲਕਾ ਲਹਿਰਾ ਦੇ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਅਤੇ ਘਬਰਾਹਟ ਵਿਚ ਆ ਕੇ ਘਰੇਲੂ ਗੈਸ ਤੇ ਪੈਟਰੋਲ-ਡੀਜ਼ਲ ਦੀ ਲੋੜੋਂ ਵੱਧ ਅਤੇ ਵਾਧੂ ਖਰੀਦਦਾਰੀ ਨਾ ਕਰਨ। ਅਜਿਹਾ ਕਰਨ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਗੈਸ ਏਜੰਸੀਆ ਤੇ ਸਮੂਹ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਲਗਾਤਾਰ ਜਾਰੀ ਰੱਖੀ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਬਲਿਕ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖਰੀਦਦਾਰੀ ਸਬੰਧੀ ਪਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਗੈਸ ਸਪਲਾਈ ਜਾਂ ਪੈਟਰੋਲ-ਡੀਜ਼ਲ ਸਪਲਾਈ ਬੰਦ ਹੋਣ ਦੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਇੰਨਾ ਅਫਵਾਹਾਂ ਉਪਰ ਯਕੀਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਘਬਰਾਹਟ ਵਿਚ ਆ ਕੇ ਕੁਝ ਲੋਕ ਬੇਲੋੜੀ ਤੇ ਵਾਧੂ ਖਰੀਦਦਾਰੀ ਕਰਦੇ ਹਨ, ਸੋ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਗੈਸ ਤੇ ਤੇਲ ਦੀ ਨਿਰੰਤਰ ’ਤੇ ਲਗਾਤਾਰ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ ਤੇ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦਾ ਵਾਧੂ ਭੰਡਾਰਨ ਨਾ ਕੀਤਾ ਜਾਵੇ।