ਅਹਿਮ) ਆਪਰੇਸ਼ਨ ਪ੍ਰਹਾਰ ਤਹਿਤ ਕੇਸਾਂ ’ਚ ਲੋੜੀਂਦੇ 6 ਗੈਂਗਸਟਰ ਤੇ ਭਗੌੜੇ ਕਾਬੂ
ਆਪਰੇਸ਼ਨ ਪ੍ਰਹਾਰ ਤਹਿਤ ਵੱਖ ਵੱਖ ਕੇਸਾਂ ਵਿਚ ਲੋੜੀਂਦੇ 6 ਗੈਂਗਸਟਰ ਅਤੇ ਭਗੋੜੇ ਕਾਬੂ
Publish Date: Fri, 23 Jan 2026 05:39 PM (IST)
Updated Date: Fri, 23 Jan 2026 05:42 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਦਰ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਆਪਰੇਸ਼ਨ ਪ੍ਰਹਾਰ ਦੇ ਤਹਿਤ ਵੱਖ-ਵੱਖ ਕੇਸਾਂ ’ਚ ਲੋੜੀਂਦੇ 6 ਗੈਂਗਸਟਰ ਤੇ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲਿਸ ਦੇ ਐੱਸਐੱਚਓ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਸੇ ਲੜੀ ’ਚ ਪੰਜਾਬ ਵਿਚ ਮਾੜੇ ਅਨਸਰਾਂ ਗੈਗਸਟਰਾਂ ਸਬੰਧੀ ਸਨ, ਪ੍ਰਹਾਰ ਚਲਾਇਆ ਗਿਆ ਹੈ। ਜਿਸ ਕਾਰਨ ਪੁਲਿਸ ਸਰਕਲ ਰਾਜਪੁਰਾ ਦੀਆਂ ਹਦਾਇਤਾਂ ’ਤੇ ਸਦਰ ਥਾਣੇ ਦੇ ਐੱਸਐੱਚਓ ਥਾਣੇਦਾਰ ਦਵਿੰਦਰ ਸਿੰਘ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਨੰਬਰ 8 ਮਿਤੀ 21 ਜਨਵਰੀ 2026 ਸਦਰ ਥਾਣਾ ਰਾਜਪੁਰਾ ਦੇ ਮੁਕੱਦਮੇ ’ਚ ਲੋੜੀਂਦੇ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਆਲਮਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਕੇ ਮੁਕੱਦਮਾ ਨੰਬਰ—134 ਮਿਤੀ 13 ਦਸੰਬਰ 2025 ’ਚ ਆਰਮ ਐਕਟ ਦੇ ਕੇਸ ’ਚ ਲੁੜੀਂਦੇ ਰਜਿੰਦਰ ਸਿੰਘ ਤੇ ਉਸਦੇ ਪਿਤਾ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਸਦਰ ਥਾਣਾ ਰਾਜਪੁਰਾ ਦੇ ਪੁਰਾਣੇ ਕੇਸ 302, 307 ਸਮੇਤ ਹੋਰ ਧਾਰਾਵਾਂ ਦੇ ਤਹਿਤ ਚੱਲ ਰਹੇ ਮੁਕੱਦਮਾ ਨੰਬਰ 16 ਮਿਤੀ 15 ਫਰਵਰੀ 2021 ’ਚ ਭਗੌੜੇ 3 ਮੁਲਜ਼ਮ ਗੁਰਸੇਵਕ ਸਿੰਘ ਵਾਸੀ ਪਿੰਡ ਸੁਰਲ ਖ਼ੁਰਦ, ਗੁਰਿੰਦਰ ਸਿੰਘ ਵਾਸੀ ਪਿੰਡ ਸੁਰਲ ਖ਼ੁਰਦ ਤੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੋ ਗੈਂਗਸਟਰਾਂ ਦੇ ਕਰੀਬੀ ਹਨ ਜਾਂ ਉਨ੍ਹਾਂ ਨੂੰ ਪਨਾਹ ਦਿੰਦੇ ਹਨ ਉਨ੍ਹਾਂ ਨੂੰ ਵੀ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਉਨ੍ਹਾਂ ਦੇ ਵੱਖ ਵੱਖ ਟਿਕਾਣਿਆਂ ਤੋ ਕਾਬੂ ਕਰ ਲਿਆ ਜਾਵੇਗਾ ਤਾਂ ਜੋ ਪੰਜਾਬ ’ਚ ਅਮਨ ਸ਼ਾਂਤੀ ਬਣੀ ਰਹੇ।