ਮੋਬਾਈਲ ਟਾਵਰਾਂ ਤੋਂ ਬੀਟੀਐੱਸ ਕਾਰਡ ਚੋਰੀ ਕਰਨ ਵਾਲਾ ਗਿਰੋਹ ਕਾਬੂ, 6 ਦੋਸ਼ੀ ਗ੍ਰਿਫ਼ਤਾਰ
ਮੋਬਾਈਲ ਟਾਵਰਾਂ ਤੋਂ ਬੀਟੀਐਸ ਕਾਰਡ ਚੋਰੀ ਕਰਨ ਵਾਲਾ ਗਿਰੋਹ ਕਾਬੂ, 6 ਦੋਸ਼ੀ ਗ੍ਰਿਫ਼ਤਾਰ
Publish Date: Tue, 03 Feb 2026 05:30 PM (IST)
Updated Date: Wed, 04 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮੋਬਾਈਲ ਟਾਵਰਾਂ ਤੋ ਬੀਟੀਐੱਸ ਕਾਰਡ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਗਿਰੋਹ ਦੇ 6 ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੱਤਪਾਲ ਸ਼ਰਮਾਂ ਨੇ ਦੱਸਿਆ ਕਿ ਡੀਐੱਸਪੀ (ਇਨਵੈਸਟੀਗੇਸ਼ਨ) ਸਤੀਸ਼ ਕੁਮਾਰ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਾਈਰ ਇੰਸਪੈਕਟਰ ਮਨਜੋਤ ਸਿੰਘ ਵੱਲੋਂ ਥਾਣਾ ਅਮਰਗੜ੍ਹ ਵਿਚ ਦਰਜ ਮਾਮਲੇ ਤੇ ਜਾਂਚ ਕਰਦਿਆਂ ਅਣਪਛਾਤੇ ਦੋਸ਼ੀਆਂ ਦੀ ਭਾਲ ਕਰ ਕੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2025 ਅਕਤੂਬਰ ਮਹੀਨੇ ਵਿਚ ਪਿੰਡ ਮੁਹਾਲੀ, ਨੇੜੇ ਪਿੰਡ ਬਾਗੜੀਆਂ ਵਿਖੇ ਏਅਰਟੈਲ ਦੇ ਟਾਵਰ ਵਿੱਚੋਂ ਬੀਟੀਐੱਸ ਕਾਰਡਾਂ ਦੀ ਚੋਰੀ ਹੋਈ ਸੀ, ਜਿਸ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਜਾਂਚ ਦੌਰਾਨ ਦੋਸ਼ੀ ਅਖਲੇਸ਼ ਉਰਫ਼ ਅਖਿਲ ਤੇ ਸਚਿਨ ਵਾਸੀ ਪੰਜੋਖਰਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਨਾਮਜ਼ਦ ਕਰ ਕੇ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲਗਾਇਆ ਗਿਆ ਕਿ ਦੋਸ਼ੀ ਸਮਸ਼ੇਰ ਸਿੰਘ ਉਰਫ਼ ਸ਼ੇਰਾ, ਪੰਕਜ, ਸਮੀਰ ਮਲਿਕ ਤੇ ਨਾਫਿਸ ਵੀ ਇਸ ਗਿਰੋਹ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਪੀ ਸੱਤਪਾਲ ਸ਼ਰਮਾਂ ਨੇ ਦੱਸਿਆ ਕਿ ਇਹ ਦੋਸ਼ੀ ਰਾਤ ਸਮੇਂ ਵੱਖ-ਵੱਖ ਜ਼ਿਲਿਆਂ ਮੋਹਾਲੀ, ਰੋਪੜ, ਪਟਿਆਲਾ ਤੇ ਸੰਗਰੂਰ ਆਦਿ ਥਾਵਾਂ ਤੋਂ ਮੋਬਾਈਲ ਟਾਵਰਾਂ ਦੇ ਬੀਟੀਐੱਸ ਕਾਰਡ ਚੋਰੀ ਕਰਦੇ ਹਨ ਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚਦੇ ਸਨ।