ਪ੍ਰਸ਼ਾਸਨ ਦੇ ਭਰੋਸੇ ਮਗਰੋਂ ਫਰੀਡਮ ਫਾਈਟਰਾਂ ਦਾ ਧਰਨਾ ਸਮਾਪਤ
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਫਰੀਡਮ ਫਾਈਟਰਾਂ ਦਾ ਧਰਨਾ ਸਮਾਪਤ
Publish Date: Fri, 23 Jan 2026 06:47 PM (IST)
Updated Date: Sat, 24 Jan 2026 04:13 AM (IST)

ਕਿਹਾ– ਮੰਗਾਂ ਨਾ ਮੰਨੀਆਂ ਤਾਂ ਨਹੀਂ ਲਵਾਂਗੇ ਸਨਮਾਨ ਸੁਨਾਮ ਧਰਨੇ ਚ, ਮਨਾਇਆ ਨੇਤਾ ਜੀ ਸੁਭਾਸ਼ ਦਾ ਜਨਮ ਦਿਹਾੜਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਦੇਸ਼ ਦੀ ਆਜ਼ਾਦੀ ਲਹਿਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਮੀਟਿੰਗ ਦਾ ਲਿਖ਼ਤੀ ਭਰੋਸਾ ਦੇਣ ਮਗਰੋਂ ਸੁਨਾਮ ਵਿਖੇ ਦਿੱਤਾ ਜਾ ਰਿਹਾ ਧਰਨਾ 9ਵੇਂ ਦਿਨ ਸਮਾਪਤ ਕਰ ਦਿੱਤਾ। ਸ਼ੁੱਕਰਵਾਰ ਨੂੰ ਫਰੀਡਮ ਫਾਇਟਰਾਂ ਨੇ ਧਰਨੇ ਵਿੱਚ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ। ਜਥੇਬੰਦੀ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਖਾਲਸਾ, ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ, ਬਲਵਿੰਦਰ ਸਿੰਘ ਛੰਨਾ ਤੇ ਸੂਬਾ ਸਕੱਤਰ ਰਵਿੰਦਰ ਸਿੰਘ ਨੰਗਲਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਸੱਤਾ ਵਿੱਚ ਆਇਆ ਚਾਰ ਸਾਲ ਬੀਤ ਗਏ ਲੇਕਿਨ ਫਰੀਡਮ ਫਾਈਟਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਟਾਲਮਟੋਲ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਇਨਕਲਾਬ ਦਾ ਨਾਅਰਾ ਦੇਣ ਵਾਲਿਆਂ ਨੇ ਦੇਸ਼ ਭਗਤਾਂ ਦੇ ਵਾਰਿਸਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਰੀਡਮ ਫਾਈਟਰਾਂ ਦੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ,ਐਸਪੀ ਨਵਰੀਤ ਵਿਰਕ, ਡੀਐਸਪੀ ਹਰਵਿੰਦਰ ਸਿੰਘ ਖਹਿਰਾ ਸੁਨਾਮ, ਡੀਐਸਪੀ ਸੁਖਦੇਵ ਸਿੰਘ ਸੰਗਰੂਰ ਦੀ ਅਗਵਾਈ ਹੇਠ ਸੂਬਾ ਆਗੁਆਂ ਦੀ ਮੀਟਿੰਗ ਹੋਈ ਜਿਸ ਵਿਚ ਡੀਸੀ ਸੰਗਰੂਰ ਨੇ ਮੁਖ ਮੰਤਰੀ ਦਫ਼ਤਰ ਨਾਲ ਗੱਲ ਕਰਕੇ ਵਿਸ਼ਵਾਸ ਦਵਾਇਆ ਸੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਟਾਇਮ ਲੈਕੇ ਦੇਣਗੇ, ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡਮ ਰਾਜਵਿੰਦਰ ਕੌਰ ਮੀਟਿੰਗ ਦਾ ਲਿਖ਼ਤੀ ਪੱਤਰ ਲੈਕੇ ਪਹੁੰਚੇ , 28 ਜਨਵਰੀ ਦੀ ਮੀਟਿੰਗ ਫਿਕਸ ਕੀਤੀ ਗਈ। ਉਨ੍ਹਾਂ ਕਿਹਾ ਕਿ ਧਰਨਾ ਜ਼ਰੁਰ ਚੁੱਕ ਰਹੇ ਹਾਂ ਲੇਕਿਨ 26 ਜਨਵਰੀ ਗਣਤੰਤਰ ਦਿਵਸ ਤੇ ਸਮਾਗਮ ਵਿੱਚ ਸ਼ਾਮਲ ਹੋ ਕੇ ਝੰਡੇ ਨੂੰ ਸਲਾਮੀ ਦੇਣ ਜਾਵੇਗਾ ਪਰ ਦਿਤਾ ਜਾਂਦਾ ਸਨਮਾਨ ਸਾਡਾ ਕੋਈ ਮੈਂਬਰ ਉਤਨੀ ਦੇਰ ਨਹੀਂ ਲਵੇਗਾ ਜਿੰਨੀ ਦੇਰ ਸਾਡੀਆਂ ਜਾਇਜ਼ ਮੰਗਾਂ ਦਾ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ। ਇਸ ਮੌਕੇ ਅਜੀਤਪਾਲ ਸਿੰਘ ਪਾਲੀ, ਸਵਰਨਜੀਤ ਸਿੰਘ ਸੋਨੀ, ਨਿਰਭੈ ਸਿੰਘ ਬਠਿੰਡਾ, ਨਿਰਮਲ ਸਿੰਘ ਮੁਕਤਸਰ ਸਾਹਿਬ, ਗੁਰਦੀਪ ਸਿੰਘ ਮੌੜ ,ਜੋਗਿੰਦਰ ਸਿੰਘ ਢੱਡਰੀਆਂ , ਭਰਪੂਰ ਸਿੰਘ ਰੰਘੜਿਆਲ, ਰਘਵੀਰ ਸਿੰਘ ਜਟਾਣਾਂ ,ਜਗਦੀਪ ਸਿੰਘ ਧਨੇਠਾ ਹਾਜ਼ਰ ਸਨ।