83 ਕਿੱਲੋ ਕੇਬਲ ਸਮੇਤ 4 ਮੁਲਜ਼ਮ ਕਾਬੂ
83 ਕਿੱਲੋ ਕੇਬਲ ਤਾਰ ਸਮੇਤ ਚਾਰ ਮੁਲਜਮ ਕਾਬੂ
Publish Date: Mon, 12 Jan 2026 05:08 PM (IST)
Updated Date: Tue, 13 Jan 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਮੂਨਕ ਵੱਲੋਂ 83 ਕਿੱਲੋ ਵੱਢੀ ਹੋਈ ਕੇਵਲ ਤਾਰ ਸਮੇਤ ਤਿੰਨ ਵਿਅਕਤੀਆਂ ਤੇ ਇਕ ਔਰਤ ਨੂੰ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਕੇਬਲ ਖਰੀਦਣ ਵਾਲੇ ਪਾਤੜਾਂ ਦੇ ਦੁਕਾਨਦਾਰ ਤੇ ਇਨ੍ਹਾਂ ਚੋਰਾਂ ਨੂੰ ਮੋਟਰਸਾਈਕਲ ਦੇਣ ਵਾਲੇ ਵਿਅਕਤੀ ਨੂੰ ਵੀ ਨਾਮਜਦ ਕੀਤਾ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਥਾਣਾ ਮੁਖੀ ਮੂਨਕ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਹਰ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਡੂਡੀਆਂ ਦੇ ਬਿਆਨਾਂ ਮੁਤਾਬਿਕ ਬਰਖ਼ਿਲਾਫ਼ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਲਿਖਾਏ ਬਿਆਨਾ ਮੁਤਾਬਕ ਮੁਦੱਈ ਨੇ ਆਪਣਾ ਮੋਟਰ ਵਾਲਾ ਕੋਠਾ ਚੈੱਕ ਕੀਤਾ ਤਾਂ ਮੋਟਰ ਕੋਠੋ ਦੇ ਅੰਦਰੋਂ ਮੋਟਰ ਤੱਕ ਜਾਂਦੀ 110 ਫੁੱਟ ਤਾਰ ਵੱਢੀ ਹੋਈ ਸੀ। ਮੁਦੱਈ ਦੇ ਖੇਤ ਦੇ ਗੁਆਂਢੀ ਸਤਨਾਮ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ ਅਤੇ ਦਲਜੀਤ ਸਿੰਘ ਉਕਤਾਨ ਦੀਆਂ ਮੋਟਰਾਂ ਦੀਆਂ ਵੀ ਕੇਵਲ ਤਾਰਾਂ ਵੱਢ ਕੇ ਚੋਰੀ ਕੀਤੀਆਂ ਹੋਈਆਂ ਸਨ। ਜਿਨ੍ਹਾਂ ਨੂੰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। ਸਹਾਇਕ ਥਾਣੇਦਾਰ ਤਰਸੇਮ ਲਾਲ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਤਫ਼ਤੀਸ਼ ਤਲਾਸ਼ ਦੇ ਮੁਕੱਦਮਾ ਉਕਤ ਵਿਚ ਦੋਸ਼ੀਆਂ ਸੁਭਾਸ਼ ਸਿੰਘ ਉਰਫ ਲਖਵਿੰਦਰ ਸਿੰਘ, ਅੰਗਰੇਜ ਸਿੰਘ ਉਰਫ ਵਿਕਾਸ ਪੁੱਤਰ ਹਰਬੰਸ ਸਿੰਘ ਉਰਫ ਬੰਸੀ, ਬਬਲੀ ਰਾਣੀ ਪਤਨੀ ਹਰਬੰਸ ਸਿੰਘ ਉਰਫ ਬੰਸੀ ਵਾਸੀਆਨ ਮੰਡਵੀ ਥਾਣਾ ਖਨੌਰੀ ਤੇ ਦੀਪਕ ਕੁਮਾਰ ਪੁੱਤਰ ਮਹਾਰਾਜ ਸਿੰਘ ਵਾਸੀ ਸਕੰਦਰਾ ਜ਼ਿਲ੍ਹਾ ਡੋਸਾ ਰਾਜਸਥਾਨ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 83 ਕਿੱਲੋ ਤਾਰ ਬਰਾਮਦ ਕਰਵਾਈਆਂ ਤੇ ਗ੍ਰਿਫ਼ਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਤੋਂ ਮੁਕੱਦਮੇ ’ਚ ਮੁਲਜ਼ਮਾਂ ਕੋਲੋਂ ਚੋਰੀ ਕੀਤੀਆਂ ਤਾਰਾਂ ਬਰਾਮਦ ਕਰਵਾਈਆਂ ਗਈਆਂ ਅਤੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਦੌਰਾਨੇ ਪੁੱਛਗਿੱਛ ਤੋਂ ਬਾਅਦ ਰਵੀ ਕੁਮਾਰ ਉਰਫ ਹਰਮਨ ਪੁੱਤਰ ਸੱਤਪਾਲ ਸਿੰਗਲਾ ਵਾਸੀ ਪਾਤੜਾਂ ਤੇ ਸ਼ਮਸ਼ੇਰ ਸਿੰਘ ਉਰਫ ਗੋਲੂ ਪੁੱਤਰ ਪਾਲਾ ਰਾਮ ਵਾਸੀ ਮੂਨਕ ਨੂੰ ਵੀ ਇਸ ਕੇਸ ਵਿਚ ਨਾਮਜਦ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਵੀ ਅਹਿਮ ਜਾਣਕਾਰੀ ਮਿਲ ਸਕੇ।