ਇਕ ਕਰੋੜ ਇਕ ਲੱਖ ਨਾਲ ਬਣਨ ਵਾਲੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ
ਇਕ ਕਰੋੜ ਇਕ ਲੱਖ ਨਾਲ ਬਣਨ ਵਾਲੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ
Publish Date: Sat, 17 Jan 2026 04:20 PM (IST)
Updated Date: Sun, 18 Jan 2026 04:04 AM (IST)

ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਦਾਣਾ ਮੰਡੀ ਅਮਰਗੜ੍ਹ ਵਿਖੇ ਇਕ ਕਰੋੜ ਇਕ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੀਲ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਮੰਡੀ ਬੋਰਡ ਦੇ ਯਤਨਾਂ ਸਦਕਾ ਕਿਸਾਨਾਂ ਤੇ ਆੜਤੀਆਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਸ ਸ਼ੈੱਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਨੂੰ ਬਾਰਿਸ਼ ਤੇ ਮੌਸਮ ਦੌਰਾਨ ਵੱਡੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਤਪਰ ਹੈ। ਅਮਰਗੜ੍ਹ ਅੰਦਰ ਟਰੈਫਿਕ ਦੀ ਸਮੱਸਿਆ ਦੇ ਹੱਲ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਬਾਈਪਾਸ ਦੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਦਿੱਲੀ ਤੋਂ ਟੀਮ ਸਰਵੇ ਕਰਨ ਲਈ ਪਹੁੰਚੀ ਹੋਈ ਹੈ ਅਤੇ ਜਲਦ ਹੀ ਜਮੀਨਾਂ ਅਕਵਾਇਰ ਕੀਤੀਆਂ ਜਾਣਗੀਆਂ। ਅਗਾਮੀ ਨਗਰ ਪੰਚਾਇਤ ਤੇ ਨਗਰ ਕੌਂਸਲ ਚੋਣਾਂ ਦੇ ਮੱਦੇ ਨਜ਼ਰ ਵਾਰਡ ਬੰਦੀਆਂ ਚ ਕੀਤੀਆਂ ਜਾ ਰਹੀਆਂ ਪੱਖਪਾਤੀ ਤਰਮੀਮਾਂ ਬਾਰੇ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਤੇ ਵਿਰਾਮ ਚਿੰਨ੍ਹ ਲਗਾਉਂਦੇ ਹੋਏ,ਉਨ੍ਹਾਂ ਕਿਹਾ ਕਿ ਅਮਰਗੜ੍ਹ ਚ ਪੁਰਾਣੇ ਵਾਰਡਾਂ ਅਨੁਸਾਰ ਹੀ ਚੋਣਾਂ ਹੋਣਗੀਆਂ ਅਤੇ ਪਹਿਲਾਂ ਜੋ ਵਾਰਡ ਰਾਜਨੀਤਿਕ ਤੌਰ ਤੇ ਬਣੇ ਹੋਏ ਸਨ ਸ਼ਾਇਦ ਉਨ੍ਹਾਂ ਨੂੰ ਤਾਂ ਅਧਿਕਾਰੀਆਂ ਵੱਲੋਂ ਠੀਕ ਕੀਤਾ ਜਾ ਸਕਦਾ ਹੈ,ਪਰ ਕਾਨੂੰਨ ਦੇ ਦਾਇਰੇ ਤੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ। ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਸਮੇਤ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਜੱਗੀ ਤੇ ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ ਅਮਰਗੜ੍ਹ ਵੱਲੋਂ ਵੀ ਸਰਕਾਰ ਤੇ ਵਿਧਾਇਕ ਗੱਜਣ ਮਾਜਰਾ ਨੇ ਵਿਕਾਸ ਕਾਰਜਾਂ ਦੀ ਸਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਐਸਡੀਓ ਮੰਡੀ ਬੋਰਡ ਰਤਨਦੀਪ ਸਿੰਘ,ਜੇਈ ਵੀਰ ਸਿੰਘ ਤੇ ਰਾਜੀਵ ਕੁਮਾਰ ਪੀਏ ਵਿਧਾਇਕ ਤੋਂ ਇਲਾਵਾ ਆੜਤੀਆ ਐਸੋ. ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਟੀਨਾ ਨੰਗਲ, ਸੁਖਵਿੰਦਰ ਸਿੰਘ ਸੁੱਖਾ ਸ਼ਹਿਰੀ ਪ੍ਰਧਾਨ,ਗੁਰਦਾਸ ਸਿੰਘ ਵਾਈਸ ਪ੍ਰਧਾਨ,ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਸਿੰਘ ਬਿੱਟੂ ਬਨਭੌਰਾ,ਜਿਲ੍ਹਾ ਯੂਥ ਆਗੂ ਸੁਖਦੀਪ ਸਿੰਘ ਗੋਲਡੀ,ਰਜਿੰਦਰ ਸਿੰਘ ਹੈਪੀ ਤੇ ਸਰਧਾ ਰਾਮ, ਆੜਤੀ ਗੁਰਮੀਤ ਸਿੰਘ ਝੱਲ, ਰਜ਼ਤ ਸਾਹੀ,ਸਵਰਨ ਸਿੰਘ ਤੇ ਪਾਰਸ ਸ਼ਾਹੀਹਾਜ਼ਰ ਸਨ।