13ਵਾਂ ਤੁਰਖੇੜੀ ਫੁੱਟਬਾਲ ਟੂਰਨਾਮੈਂਟ 22, 23 ਤੇ 24 ਮਾਰਚ ਨੂੰ
13ਵਾਂ ਤੁਰਖੇੜੀ ਫੁੱਟਬਾਲ ਟੂਰਨਾਮੈਂਟ 22, 23 ਤੇ 24 ਮਾਰਚ ਨੂੰ
Publish Date: Fri, 20 Mar 2026 04:31 PM (IST)
Updated Date: Fri, 20 Mar 2026 04:34 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਿੰਡ ਤੁਰਖੇੜੀ ਵੱਲੋਂ ਐੱਨਆਰ ਆਚੋਣਵੇਂ ਖਿਡਾਰੀਆਂ ਨੂੰ ਇਨਾਮ ਵਿਚ ਸਾਈਕਲ ਭੇਟ ਕੀਤੇ ਜਾਣਗੇ। ਕਲੱਬ ਪ੍ਰਧਾਨਈ. ਵੀਰਾਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 13ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 22, 23 ਤੇ 24 ਮਾਰਚ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ । ਕਲੱਬ ਪ੍ਰਧਾਨ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਤੇ ਉੱਪ ਜੇਤੂ ਟੀਮ ਨੂੰ ਕ੍ਰਮਵਾਰ 41 ਹਜਾਰ ਤੇ 31 ਹਜਾਰ ਨਗਦ ਇਨਾਮ ਦਿੱਤੇ ਜਾਣਗੇ । ਜਿਸ ਤੋਂ ਇਲਾਵਾ ਤੀਜੇ, ਚੌਥੇ ਤੇ ਕੁਆਟਰ ਫਾਈਨਲ ’ਚ ਪੁੱਜਣ ਵਾਲੀਆਂ ਟੀਮਾਂ ਨੂੰ ਵੀ ਮਿੱਥੇ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ । ਟੂਰਨਾਮੈਂਟ ਦੇ ਚੋਣਵੇਂ ਖਿਡਾਰੀਆਂ ਨੂੰ ਇਨਾਮ ਵਿੱਚ ਸਾਇਕਲ ਭੇਂਟ ਕੀਤੇ ਜਾਣਗੇ। ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਬਹੁਤ ਘੱਟ ਪਿੰਡ ਨੇ ਜਿੱਥੇ ਫੁੱਟਬਾਲ ਵਰਗੀਆਂ ਅੰਤਰਰਾਸ਼ਟਰੀ ਖੇਡਾਂ ਨੂੰ ਪੇਂਡੂ ਪੱਧਰ ‘ਤੇ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਪ੍ਰਬੰਧਕਾਂ ਅਮਰਦੀਪ ਸਿੰਘ ਟਿਵਾਣਾ ਸਾ. ਸਰਪੰਚ ,ਜਗਵੀਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਬਾਸੀ ਸਰਪੰਚ , ਗੁਰਜੰਟ ਸਿੰਘ ਸਰਪੰਚ ਤੁਰਖੇੜੀ ਖੁਰਦ, ਗੁਰਦੀਪ ਸਿੰਘ ਪ੍ਰਧਾਨ, ਗੁਰਚਰਨ ਸਿੰਘ ਪਹਿਲਵਾਨ, ਨਵਜੋਤ ਸਿੰਘ ਚੀਮਾ ਵੱਲੋਂ ਫੁੱਟਬਾਲ ਗਰਾਉਂਡ ਦਾ ਜਾਇਜਾ ਲਿਆ ਗਿਆ ਤੇ ਪ੍ਰਬੰਧਾਂ ਬਾਰੇ ਕਲੱਬ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।