ਵ੍ਹੀਕਲ ਚਲਾਉਂਦੇ ਸਮੇਂ ਕਰੋ ਨਿਯਮਾ ਦੀ ਪਾਲਣਾ
ਵਹੀਕਲ ਚਲਾਉਂਦੇ ਸਮੇਂ ਕਰੋ ਨਿਯਮਾ ਦੀ ਪਾਲਣਾ
Publish Date: Fri, 20 Mar 2026 03:46 PM (IST)
Updated Date: Sat, 21 Mar 2026 04:02 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ. ਸ਼ੇਰਪੁਰ : ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਹਰੇਕ ਸਾਲ ਸਪਤਾਹ ਤੇ ਮਹੀਨੇ ਮਨਾਏ ਜਾਂਦੇ ਹਨ ਪ੍ਰੰਤੂ ਫਿਰ ਵੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਜਿਨ੍ਹਾਂ ਵਿਚ ਜਿਆਦਾਤਰ ਟ੍ਰੈਫਿਕ ਨਿਯਮਾ ਦੀ ਉਲੰਘਣਾ ਹੀ ਹੁੰਦੀ ਹੈ ਕਿਉਂਕਿ ਅੱਜ ਦੀ ਦੌੜ ਭੱਜ ਦੀ ਜਿੰਦਗੀ ਵਿਚ ਹਰ ਕੋਈ ਕਾਹਲੀ ਵਿਚ ਚੱਲ ਰਿਹਾ ਹੈ, ਜਿਸ ਕਾਰਨ ਹਾਦਸੇ ਵਾਪਰ ਜਾਦੇ ਹਨ ਤੇ ਕਈ ਕੀਮਤੀ ਜਾਨਾਂ ਵੀ ਚਲੇ ਜਾਂਦੀਆ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਨੈਤਿਕ ਫਰਜ਼ :ਟਿੱਬਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੜਕ ਤੇ ਚੱਲਦੇ ਸਮੇਂ ਹਰੇਕ ਵਹੀਕਲ ਚਾਲਕ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਚਰਨੀ ਚਾਹੀਦੀ ਹੈ, ਕਿਉਂਕਿ ਸਾਡੀ ਥੋੜੀ ਜਿਹੀ ਗਲਤੀ ਹੀ ਕਿਸੇ ਦੀ ਜਾਨ ਨੂੰ ਖਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਲੋਕਾਂ ਨੂੰ ਅਤੇ ਵੱਖ- ਵੱਖ ਸਕੂਲ ਵਿਚ ਸੈਮੀਨਾਰ ਕਰਕੇ ਨਿਯਮਾ ਦੀ ਜਾਣਕਾਰੀ ਦਿੰਦੀ ਹੈ। ਸਾਨੂੰ ਇਨ੍ਹਾਂ ਸੈਮੀਨਾਰਾਂ ਦਾ ਹਿੱਸਾ ਬਣ ਕੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਪਾਲਣਾ ਕਰਨੀ ਚਾਹੀਦੀ ਹੈ। ਵ੍ਹੀਕਲ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਤੋਂ ਗੁਰੇਜ ਕਰਨ ਦੀ ਲੋੜ : ਚੱਕ ਨੌਜਵਾਨ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਅੱਜ ਹਰੇਕ ਵਿਅਕਤੀ ਭੱਜ ਦੌੜ ਦੀ ਜਿੰਦਗੀ ਜੀਅ ਰਿਹਾ ਹੈ, ਦੇਖ ਰਹੇ ਹਾਂ ਕਿ ਵਹੀਕਲ ਚਲਾਉਣ ਸਮੇ ਬਹੁਤੇ ਲੋਕਾਂ ਦੇ ਕੰਨਾਂ ਨੂੰ ਮੋਬਾਇਲਾ ਲੱਗਾ ਹੁੰਦਾ ਹੈ, ਜੋ ਹਾਦਸੇ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾਕਿ ਸਾਨੂੰ ਸੜਕ ਤੇ ਚੱਲਣ ਸਮੇਂ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾਕਿ ਸੜਕ ਤੇ ਆਲੇ ਦੁਆਲੇ ਟ੍ਰੈਫਿਕ ਚਿੰਨ ਵੀ ਬਣੇ ਹੁੰਦੇ ਹਨ, ਉਨ੍ਹਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਟ੍ਰੈਫਿਕ ਚਿੰਨਾਂ ਦੀ ਵਰਤੋਂ ਜ਼ਰੂਰੀ : ਕਲੇਰਾਂ ਸਮਾਜ ਸੇਵੀ ਸਰਪੰਚ ਬਾਬਾ ਜਗਜੀਤ ਸਿੰਘ ਕਲੇਰਾਂ ਨੇ ਕਿਹਾ ਕਿ ਆਪਾ ਰੋਜਾਨਾਂ ਵੇਖ ਰਹੇ ਹਾਂ ਕਿ ਸੜਕੀ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰਕੇ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਸੜਕ ਤੇ ਵਹੀਕਲ ਚਲਾਉਣ ਸਮੇਂ ਉਸ ਨੂੰ ਟ੍ਰੈਫਿਕ ਚਿੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਜਾਣਕਾਰੀ ਹੋਵੇਗੀ ਤਾਂ ਹੀ ਉਹ ਵਰਤੋਂ ਕਰ ਸਕਦਾ ਹੈ। ਉਨ੍ਹਾਂ ਕਿਹਾਕਿ ਟ੍ਰੈਫਿਕ ਪੁਲਿਸ ਵੱਲ ਨਿਯਮਾ ਦੀ ਜਾਗਰੂਕਤਾ ਲਈ ਲਗਾਏ ਜਾਂਦੇ ਸੈਮੀਨਾਰਾਂ ਵਿਚ ਭਾਗ ਲੈਣਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ : ਬੈਹਣੀਵਾਲ ਸੇਵਾ ਮੁਕਤ ਇੰਸਪੈਕਟਰ ਰਣਜੀਤ ਸਿੰਘ ਬੈਹਣੀਵਾਲ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾਕਿ ਸਕੂਲਾ ਵਿਚ ਵਿਦਿਆਰਥੀਆ ਨੂੰ ਵੀ ਜਾਗਰੂਕ ਕੀਤਾ ਜਾਦਾ ਹੈ। ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆ ਨੂੰ ਵਹੀਕਲ ਚਲਾਉਣ ਨੂੰ ਨਾ ਦੇਣ ਜਦੋ ਤੱਕ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਨਹੀ ਬਣਦਾ ਉਨ੍ਹਾਂ ਕਿਹਾਕਿ ਵਹੀਕਲ ਚਲਾਉਣ ਸਮੇਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।