ਕੇਂਦਰੀ ਬਜਟ ਪੰਜਾਬੀਆਂ ਲਈ ਨਿਰਾਸ਼ਾਜਨਕ : ਮੁਖਮੇਲਪੁਰ
ਕੇਂਦਰੀ ਬਜਟ ਪੰਜਾਬੀਆਂ ਲਈ ਨਿਰਾਸ਼ਾ ਜਨਕ: ਫੌਜਇੰਦਰ ਮੁਖਮੇਲਪੁਰ
Publish Date: Tue, 03 Feb 2026 05:15 PM (IST)
Updated Date: Tue, 03 Feb 2026 05:17 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਕੱਲ ਪੇਸ਼ ਕੀਤਾ ਗਿਆ ਬਜਟ ਪੰਜਾਬ ਦੇ ਹਰ ਵਰਗ ਲਈ ਨਿਰਾਸ਼ਾ ਜਨਕ ਅਤੇ ਕਿਸਾਨ ਵਿਰੋਧੀ ਰਿਹਾ। ਬਜਨ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦੱਲ ਦੇ ਸੀਨੀਅਰ ਆਗੂ ਫੌਜਇੰਦਰ ਸਿੰਘ ਮੁਖਮੈਲਪੁਰ ਨੇ ਕਿਹਾ ਕਿ ਕਿਸਾਨਾਂ, ਵਪਾਰੀਆਂ ਅਤੇ ਮੁਲਾਜ਼ਮ ਵਰਗ ਨੂੰ ਬਡ਼ੀਆਂ ਉਮੀਦਾਂ ਸਨ ਕਿ ਕੇਂਦਰ ਸਰਕਾਰ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਐਲਾਨ ਕਰੇਗੀ, ਪਰ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਪੰਜਾਬ ਪੰਜਾਬ ਨੂੰ ਨਾ ਕੋਈ ਵਿਸ਼ੇਸ਼ ਪੈਕੇਜ਼ ਮਿਲਿਆ, ਨਾ ਕੋਈ ਵੱਡਾ ਪ੍ਰੋਜੈਕਟ ਅਤੇ ਨਾ ਹੀ ਕਿਸਾਨਾਂ, ਵਪਾਰੀਆਂ, ਉਦਯੋਗਾਂ, ਨੌਜਵਾਨਾਂ ਜਾਂ ਸਰਹੱਦੀ ਇਲਾਕੇ ਲੲਂ ਕੋਈ ਯੋਜਨਾਂ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਬਜਟ ਨੂੰ ਮੁੱਢੋਂ ਹੀ ਨਕਾਰਿਆ ਹੈ। ਹਲਕਾ ਸਨੌਰ ਨਿਵਾਸੀ ਕੇਂਦਰ ਦੇ ਪੰਜਾਬ ਵਿਰੋਧੀ ਰਵੱਈਏ ਦੀ ਘੋਰ ਨਿੰਦਾ ਕਰਦੇ ਹਨ ਅਤੇ ਕੇਂਦਰੀ ਬਜਟ ਨੂੰ ਮੁੱਢੋਂ ਹੀ ਨਕਾਰਦੇ ਹਨ।