ਨਵਾਂ ਟਿਊਬਵੈੱਲ ਲਾਉਣ ਲਈ ਕੌਂਸਲ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
ਫੋਕਲ ਪੁਆਇੰਟ ਰਿਹਾਇਸ਼ੀ ਏਰੀਏ ’ਚ ਨਵਾਂ ਟਿਊਬਵੈੱਲ ਲਗਾਉਣ ਲਈ ਨਗਰ ਕੋਂਸਲ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ
Publish Date: Tue, 17 Mar 2026 06:17 PM (IST)
Updated Date: Tue, 17 Mar 2026 06:19 PM (IST)

ਫੋਟੋ 17ਪੀਟੀਐਲ: 23 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਫੋਕਲ ਪੁਆਇੰਟ ਅਧੀਨ ਪੈਂਦੀਆਂ ਕਈ ਰਿਹਾਇਸ਼ੀ ਕਾਲੋਨੀਆਂ ’ਚ ਨਹਿਰੀ ਪਾਣੀ ਦੀ ਘੱਟ ਸਪਲਾਈ ਦੇ ਚਲਦਿਆਂ ਫੋਕਲ ਪੁਆਇੰਟ ਕਲੋਨੀਆਂ ਦੇ ਵਸਨੀਕਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੂੰ ਪਾਣੀ ਦੀ ਸਪਲਾਈ ਵਧਾਉਣ ਲਈ ਨਵਾਂ ਟਿਊਬਵੈੱਲ ਲਗਵਾਉਣ ਲਈ ਮੰਗ ਪੱਤਰ ਸੌਂਪਿਆ। ਸੌਂਪੇ ਗਏ ਮੰਗ ਪੱਤਰ ਰਾਹੀਂ ਫੋਕਲ ਪੁਆਇੰਟ ਦੀ ਨਾਰਨੌਲ ਕਾਲੌਨੀ ਦੇ ਵਸਨੀਕ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ, ਅਰਬਨ ਅਸਟੇਟ, ਨਾਰਨੌਲ ਕਾਲੌਨੀ, ਸਤਿਵਾਰ ਵਿਹਾਰ, ਸਟਾਰ ਇੰਕਲੇਵ ਸਮੇਤ ਕਈ ਉਸਾਰੀ ਅਧੀਨ ਕਾਲੋਨੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਰਖਾਨੇ ਫੈਕਟਰੀਆਂ ਹਨ। ਪਰ ਇਕ ਪਾਣੀ ਦੀ ਟੈਂਕੀ ਅਤੇ ਇਕ ਟਿਊਬਵੈਲ ਹੈ।ਜੋ ਕਿ ਸਾਰੇ ਖੇਤਰ ’ਚ ਪਾਣੀ ਸਪਲਾਈ ਕਰਨ ਵਿਚ ਅਸਮਰੱਥ ਹੈ। ਇਸ ਲਈ 2024 ’ਚ ਇਕ ਹੋਰ ਟਿਊਬਵੈੱਲ ਮੰਜੂਰ ਹੋਇਆ ਸੀ ਪਰ ਫੇਰ ਉਸ ਟਿਊਬਵੈੱਲ ਨੂੰ ਸਥਾਨਕ ਪੀਰ ਕਾਲੋਨੀ ਵਿਚ ਲਗਾ ਦਿੱਤਾ ਗਿਆ ਤੇ ਇਸ ਖੇਤਰ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਹੀ ਇੱਥੇ ਇਕ ਹੋਰ ਟਿਊਬਵੈਂਲ ਲਗਾ ਦਿੱਤਾ ਜਾਵੇਗਾ। ਪਰ ਹੁਣ 2 ਸਾਲ ਬੀਤਣ ਬਾਅਦ ਵੀ ਕੋਈ ਨਵਾਂ ਟਿਊਬਵੈੱਲ ਨਹੀਂ ਲਗਾਇਆ ਗਿਆ ਤੇ ਖੇਤਰ ਦੀ ਅਬਾਦੀ ਵੱਧਣ ਕਾਰਨ ਇਕ ਲੱਗਾ ਹੋਇਆ ਟਿਊਬਵੈੱਲ ਕਾਫੀ ਨਹੀਂ ਹੈ। ਇਸ ਮੰਗ ਪੱਤਰ ’ਚ ਮੰਗ ਕੀਤੀ ਗਈ ਹੈ ਕਿ ਲੋਕਾਂ ਦੀ ਪ੍ਰਸ਼ਾਨੀ ਨੂੰ ਦੇਖਦਿਆਂ ਹੋਇਆਂ ਜਲਦੀ ਹੀ ਇਕ ਨਵਾਂ ਟਿਊਵੈੱਲ ਲਗਾਇਆ ਜਾਵੇ ਤਾਂ ਜੋ ਆਉਣ ਵਾਲੀ ਗਰਮੀ ਦੇ ਮੌਸਮ ’ਚ ਲੋਕਾਂ ਨੂੰ ਪ੍ਰੇਸ਼ਾਨੀ ਨਾਂਹ ਆਵੇ ਤੇ ਸੁੱਖ ਦਾ ਸਾਹ ਲੈ ਸਕਣ।