ਬਗਲਾ ਮੁਖੀ ਮੰਦਰ ਦੇ ਨਿਰਮਾਣ ਸਬੰਧੀ ਕੱਢੀ ਝੰਡਾ ਯਾਤਰਾ
ਬਗਲਾ ਮੁਖੀ ਮੰਦਰ ਦੇ ਨਿਰਮਾਣ ਸਬੰਧੀ ਕੱਢੀ ਝੰਡਾ ਯਾਤਰਾ
Publish Date: Sat, 21 Mar 2026 03:47 PM (IST)
Updated Date: Sun, 22 Mar 2026 04:02 AM (IST)

ਮੰਤਰੀ ਬਰਿੰਦਰ ਗੋਇਲ ਨੇ ਝੰਡੀ ਦੇ ਕੇ ਕੀਤਾ ਰਵਾਨਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਦੇ ਜਾਖਲ ਰੋਡ ਤੇ ਸ਼ਿਵ ਮੰਦਰ ਦੇ ਸਾਹਮਣੇ ਮਾਤਾ ਬਗਲਾ ਮੁਖੀ ਦੇ ਵਿਸ਼ਾਲ ਮੰਦਰ ਦਾ ਨਿਰਮਾਣ ਕੀਤਾ ਗਿਆ ਹੈ। ਸ਼੍ਰੀ ਦੇਵ ਰਿਸ਼ੀ ਧਰਮਸ਼ਾਲਾ ਕਮੇਟੀ ਲਹਿਰਾਗਾਗਾ ਦੇ ਆਗੂ ਅਸ਼ੋਕ ਕੁਮਾਰ ਸਿੰਗਲਾ ਰਿਟਾਇਰਡ ਐਕਸੀਅਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਮਾਤਾ ਬਗਲਾ ਮੁਖੀ ਮੰਦਰ ਦੀ ਸਥਾਪਨਾ ਸਬੰਧੀ ਅੱਜ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮੇਂ ਮੰਤਰੀ ਗੋਇਲ ਨੇ ਕਿਹਾ ਕਿ ਸਥਾਨਕ ਸ਼ਹਿਰ ਵਿਚ ਮਾਤਾ ਬਗਲਾ ਮੁਖੀ ਦੇ ਮੰਦਰ ਦੀ ਸਥਾਪਨਾਂ ਹੋਣੀ ਆਪਣੇ ਆਪ ਵਿਚ ਬਹੁਤ ਵੱਡੀ ਤੇ ਸ਼ਲਾਘਾਯੋਗ ਗੱਲ ਹੈ। ਸ਼ੁਭ ਨਵਰਾਤਿਆਂ ਦੇ ਦਿਨਾਂ ਵਿਚ ਮੰਦਰ ਦਾ ਨਿਰਮਾਣ ਹੋਣਾ ਹੋਰ ਵੀ ਪ੍ਰਸ਼ੰਸਾ ਯੋਗ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸ਼ਹਿਰ ਵਿਚ ਇਸ ਮੰਦਰ ਦੀ ਕਮੀ ਪਾਈ ਜਾ ਰਹੀ ਸੀ ਜੋ ਇਨ੍ਹਾਂ ਸ਼ਰਧਾਲੂਆਂ ਨੇ ਪੂਰੀ ਕਰ ਦਿੱਤੀ ਹੈ। ਇਸ ਸਮੇਂ ਅਸ਼ੋਕ ਸਿੰਗਲਾ ਰਿਟਾਇਰਡ ਐਕਸੀਅਨ ਨੇ ਦੱਸਿਆ ਕਿ ਇਸ ਮੰਦਰ ਵਿਚ 25 ਮਾਰਚ ਬੁੱਧਵਾਰ ਨੂੰ ਸਵੇਰੇ ਮੂਰਤੀ ਸਥਾਪਨਾ ਕੀਤੀ ਜਾਵੇਗੀ, ਉਸ ਤੋਂ ਉੱਪਰੰਤ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਉਨ੍ਹਾਂ ਦੇ ਸਪੁੱਤਰ ਗੌਰਵ ਗੋਇਲ, ਟਰੇਡਰ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਗਰਗ, ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਰਵੀ ਕੁਮਾਰ ਠੇਕੇਦਾਰ, ਰਿਟਾਇਰਡ ਜੇਈ ਅਸ਼ੋਕ ਕੁਮਾਰ ਸ਼ਰਮਾਂ, ਸੰਦੀਪ ਕੁਮਾਰ ਦੀਪਾ, ਮਨਜੀਤ ਮੱਖਣ ਪੀਏ ਗੌਰਵ ਗੋਇਲ, ਪ੍ਰਦੀਪ ਕੁਮਾਰ ਲੋਗੀ, ਦੀਪਕ ਜੈਨ, ਪ੍ਰਕਾਸ਼ ਸਿੰਘ ਖਾਲਸਾ, ਵਕੀਲ ਚੰਦ ਸੁਨਿਆਰ, ਨਰੇਸ਼ ਕੁਮਾਰ, ਮੋਹਨ ਲਾਲ ਕੱਪੜੇ ਵਾਲੇ, ਸ਼ਿਵ ਮੰਦਰ ਦੇ ਪੁਜਾਰੀ ਮੋਨੂ ਪੰਡਿਤ, ਹਨੂਮੰਤ ਧਾਮ ਦੇ ਪੁਜਾਰੀ ਰਾਜਕਮਰ ਸ਼ੁਕਲਾ ਪੁਜਾਰੀ ਨੀਟੂ ਮੌਜੂਦ ਸਨ।