ਪਿੰਡ ਜੈ ਨਗਰ ਵਿਖੇ ਕਣਕ ਦੇ ਨਾਡ਼ ਨੂੰ ਲੱਗੀ ਅੱਗ
ਪਿੰਡ ਜੈ ਨਗਰ ਵਿਖੇ ਕਣਕ ਦੇ ਨਾਡ਼ ਨੂੰ ਲੱਗੀ ਅੱਗ, ਸਡ਼ਨੋ ਮਸਾਂ ਬਚਿਆ ਪਿੰਡ
Publish Date: Sat, 25 Apr 2026 04:40 PM (IST)
Updated Date: Sat, 25 Apr 2026 04:43 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਨੇਡ਼ੇ ਪੈਂਦੇ ਪਿੰਡ ਜੈ ਨਗਰ ਵਿਖੇ ਨੇਡ਼ਲੇ ਖੇਤਾਂ ਵਿਚ ਕਣਕ ਦੇ ਨਾਡ਼ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਬਿਜਲੀ ਬੋਰਡ ਵਾਲੇ ਪਾਸੇ ਇਹ ਅੱਗ ਕਣਕ ਦੇ ਨਾਡ਼ ਨੂੰ ਲੱਗੀ ਅਤੇ ਹਵਾ ਦੇ ਤੇਜ਼ ਰੁੱਖ ਕਾਰਣ ਇਹ ਅੱਗ ਜੈ ਨਗਰ ਪਿੰਡ ਵੱਲ ਵਧਣ ਲੱਗੀ। ਇਸ ਮੌਕੇ ਜਦੋਂ ਪਿੰਡ ਵਾਸੀਆਂ ਨੇ 112 ਨੰਬਰ ਤੇ ਫੋਨ ਕੀਤਾ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਏਐੱਸਆਈ ਤਰਸੇਮ ਕੁਮਾਰ ਅਤੇ ਉਨ੍ਹਾਂ ਨਾਲ ਹੋਰ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਪੁੱਜੇ। ਇਸ ਦੌਰਾਨ ਏਐੱਸਆਈ ਤਰਸੇਮ ਕੁਮਾਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪਾਣੀ ਦੀਆਂ ਬਾਲਟੀਆਂ ਨਾਲ ਬਡ਼ੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੁਰਘਟਨਾ ਦੌਰਾਨ ਕਿਸੇ ਵੀ ਕਿਸਮ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਮੌਕੇ ਅੱਗ ’ਤੇ ਕਾਬੂ ਪਾਉਂਦਿਆਂ ਏਐੱਸਆਈ ਤਰਸੇਮ ਕੁਮਾਰ ਨੂੰ ਵੀ ਅੱਗ ਦਾ ਸੇਕ ਲੱਗਿਆ ਜਿਸ ਨਾਲ ਉਨ੍ਹਾਂ ਦੀ ਵੀ ਸਿਹਤ ਵਿਗਡ਼ੀ ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।