ਸੁਨਾਮ ਗੱਦਿਆਂ ਦੇ ਗੋਦਾਮ ’ਚ ਲੱਗੀ ਅੱਗ
ਸੁਨਾਮ ਗੱਦਿਆਂ ਦੇ ਗੋਦਾਮ ’ਚ ਲੱਗੀ ਅੱਗ
Publish Date: Mon, 20 Apr 2026 06:20 PM (IST)
Updated Date: Tue, 21 Apr 2026 04:04 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਥਾਨਕ ਬੱਸ ਸਟੈਂਡ ਦੇ ਸਾਹਮਣੇ ਇਕ ਗੋਦਾਮ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ। ਐਪਲ ਫੋਮ ਨਾਮਕ ਗੋਦਾਮ ’ਚ ਦੇਰ ਰਾਤ ਸਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ। ਗੋਦਾਮ ਦੇ ਮਾਲਕ ਪੰਕਜ ਜਿੰਦਲ ਨੇ ਦੱਸਿਆ ਕਿ ਰਾਤ 12 ਵਜੇ ਬਿਜਲੀ ਜਾਣ ਤੋਂ ਬਾਅਦ ਜਦੋਂ ਸਪਲਾਈ ਮੁੜ ਆਈ ਤਾਂ ਓਵਰਲੋਡ ਕਾਰਨ ਸਪਾਰਕਿੰਗ ਹੋਈ, ਜਿਸ ਨਾਲ ਗੋਦਾਮ ’ਚ ਪਿਆ ਪਲਾਸਟਿਕ ਫਰਨੀਚਰ ਤੇ ਹੋਰ ਸਾਮਾਨ ਅੱਗ ਦੀ ਲਪੇਟ ’ਚ ਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਬਿਲਡਿੰਗ, ਵਾਇਰਿੰਗ, ਕੈਮਰੇ ਤੇ ਲੈਂਟਰ ਆਦਿ ਸੜਨ ਨਾਲ ਕਾਫੀ ਨੁਕਸਾਨ ਹੋਇਆ, ਜਦਕਿ ਗੋਦਾਮ ’ਚ ਪਿਆ ਸਾਮਾਨ ਵੀ ਭਾਰੀ ਮਾਤਰਾ ’ਚ ਨੁਕਸਾਨਿਆ ਗਿਆ ਹੈ। ਨੁਕਸਾਨੇ ਗਏ ਸਾਮਾਨ ਦੀ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਪੰਕਜ ਜਿੰਦਲ ਨੇ ਦੱਸਿਆ ਕਿ ਰਾਤ 1 ਵਜੇ ਲੇਬਰ ਦਾ ਫੋਨ ਆਉਣ ’ਤੇ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ। ਮੁਹੱਲੇ ਦੇ ਲੋਕਾਂ ਨੇ ਮਿਲ ਕੇ ਅੱਗ ਤੇ ਕਾਬੂ ਪਾਉਣ ਵਿੱਚ ਸਹਿਯੋਗ ਦਿੱਤਾ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਅੱਗ ਨੂੰ ਅੱਗੇ ਵਧਾਉਣ ਤੋਂ ਸਮਾਂ ਰਹਿੰਦਿਆ ਰੋਕ ਲਿਆ ਗਿਆ ਸੀ। ਜਿਸ ਨਾਲ ਵੱਡਾ ਹਾਦਸਾ ਟਲ ਗਿਆ।