ਨਸ਼ਾ ਤਸਕਰੀ ਰੋਕਣ ਗਏ ਵਿਅਕਤੀ ਦੀ ਕੁੱਟਮਾਰ
ਫਾਇਲ ਨੰਬਰ 11 ਰਦ ਕਰਕੇ ਇਹ ਫਾਇਲ ਕੈਰੀ ਕੀਤੀ ਜਾਵੇ ਜੀ
Publish Date: Thu, 19 Mar 2026 05:06 PM (IST)
Updated Date: Thu, 19 Mar 2026 05:10 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਪਟਿਆਲਾ : ਪਿੰਡ ਰੋਹਟੀ ਛੰਨਾ ਕੋਲ ਨਸ਼ਾ ਤਸਕਰੀ ਦੇ ਵਿਰੋਧ ਕਰਨ ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ 12 ਪਛਾਣ ਕੀਤੇ ਵਿਅਕਤੀਆਂ ਅਤੇ 5-6 ਅਣਪਛਾਤਿਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪਿੰਡ ਲੁਬਾਣਾ ਟੇਕੂ ਦੇ ਨਿਵਾਸੀ ਕਰਮਜੀਤ ਸਿੰਘ ਹੈਪੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਘਟਨਾ 18 ਮਾਰਚ ਦੀ ਰਾਤ ਕਰੀਬ ਸਾਢੇ ਦਸ ਵਜੇ ਵਾਪਰੀ। ਕਰਮਜੀਤ ਅਨੁਸਾਰ, ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਪਿੰਡ ਰੋਹਟੀ ਛੰਨਾ ਨੇੜਿਓਂ ਲੰਘ ਰਿਹਾ ਸੀ, ਤਾਂ ਉਸ ਨੇ ਉੱਥੇ ਇੱਕ ਔਰਤ ਨੂੰ ਚਿੱਟਾ ਵੇਚਦੇ ਹੋਏ ਦੇਖਿਆ। ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਜਦੋਂ ਉਸ ਨੇ ਉਸ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਸਥਿਤੀ ਤਣਾਅਪੂਰਨ ਹੋ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰੋਕਣ ਤੇ ਉਕਤ ਔਰਤ ਨੇ ਉਸ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਆਪਣੇ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਲਿਆ। ਦੇਖਦੇ ਹੀ ਦੇਖਦੇ ਹਮਲਾਵਰਾਂ ਨੇ ਕਰਮਜੀਤ ਸਿੰਘ ਹੈਪੀ ਤੇ ਹਮਲਾ ਕਰ ਦਿੱਤਾ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਹਮਲਾਵਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਨਾਭਾ ਦੇ ਥਾਣਾ ਸਦਰ ਦੀ ਪੁਲਿਸ ਨੇ ਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਕਰਮਜੀਤ ਕੌਰ, ਵਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਸੀਮਾ, ਅਜੈ ਕੁਮਾਰ, ਗੁਰਕੀਰਤ ਸਿੰਘ, ਜਸਮੇਲ ਸਿੰਘ, ਜੋਤੀ, ਗੋਲੂ, ਸੱਤਿਆ, ਵੀਰਪਾਲ ਅਮਨਦੀਪ ਸਿੰਘ ਅਤੇ ਅਮਰਪਾਲ ਸਿੰਘ ਸਮੇਤ 5-6 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਰਮਜੀਤ ਸਿੰਘ ਹੈਪੀ ਪੰਜ ਪਿੰਡਾਂ ਦੀ ਨਸ਼ਾ ਵਿਰੋਧੀ 31 ਮੈਂਬਰੀ ਟੀਮ ਦਾ ਮੁੱਖ ਆਗੂ ਹੈ। ਜਿਸ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਜਿਨਾਂ ਨੌਜਵਾਨਾਂ ਵੱਲੋਂ ਵੇਚਿਆ ਜਾਂਦਾ ਉਹਨਾਂ ਨੂੰ ਰੋਕਣ ਲਈ ਮੁਹਿਮ ਚਲਾਈ ਹੋਈ ਹੈ। ਜਿਸ ਸਬੰਧੀ ਸਾਰੀ ਜਾਣਕਾਰੀ ਸਮੁੱਚੇ ਪੁਲਿਸ ਪ੍ਰਸ਼ਾਸਨ ਨੂੰ ਹੈ ਕਿ ਹੈਪੀ 31 ਮੈਂਬਰੀ ਟੀਮ ਦੀ ਅਗਵਾਈ ਕਰਕੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਤੇ ਉਹਨਾਂ ਨੂੰ ਰੋਕਦਾ ਹੈ ਬੀਤੇ ਦਿਨੀ ਜਦੋਂ ਹੈਪੀ ਰੋਹਟੀ ਪੁੱਲ ਪਾਰ ਕਰਕੇ ਰੋਹਟੀ ਛੰਨਾ ਪਿੰਡ ਦੇ ਮੁੱਖ ਰੋਡ ਤੋਂ ਲੰਘ ਰਿਹਾ ਸੀ ਤਾਂ ਉਸਦੀ ਗੱਡੀ ਉੱਥੇ ਖਰਾਬ ਹੋ ਗਈ ਜਿਸ ਦੌਰਾਨ ਉਸਨੇ ਦੇਖਿਆ ਕਿ ਇੱਕ ਬਜ਼ੁਰਗ ਔਰਤ ਨਸ਼ਾ ਵੇਚ ਰਹੀ ਹੈ ਤਾਂ ਹੈਪੀ ਵੱਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਦਸਤਾਰ ਕੇਸਾਂ ਦੀ ਬੇਅਦਬੀ ਕੀਤੀ ਗਈ।