68ਵਾਂ ਸ੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਮਨਾਇਆ
ਫਾਇਲ ਨੰਬਰ 16 ਰਦ ਕਰਕੇ ਇਹ ਫਾਇਲ ਕੈਰੀ ਕੀਤੀ ਜਾਵੇ ਜੀ
Publish Date: Mon, 02 Mar 2026 04:41 PM (IST)
Updated Date: Mon, 02 Mar 2026 04:43 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਰਜਿ ਨਾਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਚਰਨ ਸਿੰਘ ਗੁਪਤਾ ਐਮਡੀ ਮਲਕੀਤ ਐਗਰੋ ਟੈਕ ਦੀ ਅਗਵਾਈ ’ਚ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਿਰ ਕ੍ਰਿਸਨਾ ਪੁਰੀ ਨਾਭਾ ਵਿਖੇ ਸ੍ਰੀ ਵਿਸਵਕਰਮਾ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਤੋਰ ਤੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਧੀ ਪਟਿਆਲਾ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਇੰਪਰੂਵਮੈਂਟ ਟਰਸੱਟ ਜੱਸੀ ਸੋਹੀਆ ਵਾਲਾ ਨੇ ਸ਼ਿਰਕਤ ਕਰਦਿਆਂ ਭਗਵਾਨ ਵਿਸ਼ਵਕਰਮਾ ਦੀ ਅਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਅਪਾਰ ਕਿਰਪਾ ਸਦਕਾ ਸੁਈ ਤੋਂ ਜਹਾਜ਼ ਤੱਕ ਨਿਰਮਾਣ ਹੋਇਆ ਹੈ। ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਚਰਨ ਸਿੰਘ ਨੇ ਕਰਦਿਆਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ । ਭਗਵਾਨ ਦਾ ਗੁਣਗਾਨ ਕਿ੍ਸਨ ਸਿੰਘ ਨਰਮਾਣਾਂ ਦੇ ਜਥੇ ਵਲੋਂ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਨੰਨੜੇ, ਮਨਪੀਤ ਸਿੰਘ ਐਮਡੀ ਕਰਤਾਰ ਕੰਬਾਈਨ ਭਾਦਸੋਂ, ਚੇਅਰਮੈਨ ਭਗਵੰਤ ਸਿੰਘ ਰਾਮਗੜੀਆ, ਭਗਵੰਤ ਸਿੰਘ ਮਾਣਕੂ ਭਾਦਸੋਂ, ਅਜੈਬ ਸਿੰਘ ਐਮਡੀਏਐਸ ਕੰਬਾਈਨ, ਸੁਖਚੈਨ ਸਿੰਘ ਐੱਮਡੀ ਗੁਰਦਿਆਲ ਕੰਬਾਈਨ, ਅਮਰੀਕ ਸਿੰਘ ਗਿੱਲ ਪ੍ਰਧਾਨ ਫੋਕਲ ਪੁਆਇੰਟ, ਕੁਲਵੰਤ ਸਿੰਘ ਸਿਆਣ, ਸਰਬਜੀਤ ਸਿੰਘ ਰਾਮਗੜੀਆ, ਜੋਰਾ ਸਿੰਘ ਧੰਮੂ, ਬਲਜਿੰਦਰ ਸਿੰਘ ਚਹਿਲ, ਲਖਵਿੰਦਰ ਸਿੰਘ ਲੱਖੀ ਐਮ ਡੀ ਗਹੀਰ ਕੰਬਾਈਨ, ਇੰਦਰਜੀਤ ਸਿੰਘ ਮੂੰਡੇ, ਗਿਆਨ ਚੰਦ ਵਿਰਦੀ, ਅਵਤਾਰ ਸਿੰਘ ਢਿੰਡ, ਬਬਲੀ ਨਾਭਾ, ਬਲਜਿੰਦਰ ਸਿੰਘ ਜੰਡੂ, ਬਲਜਿੰਦਰ ਸਿੰਘ ਬਿੱਲੂ, ਸ਼ਮਸ਼ੇਰ ਸਿੰਘ ਸਰਵਨ ਐਗਰੋ ਟੈਂਕ, ਬਲਜਿੰਦਰ ਸਿੰਘ ਪੰਜਾਬ ਗੋਲਡ, ਲਾਭ ਸਿੰਘ, ਜਗਦੀਸ਼ ਸਿੰਘ ਡੀਸੀ, ਅਵਤਾਰ ਸਿੰਘ ਮਠਾੜੂ, ਰਾਜੇਸ਼ ਬਬਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮੁਹ ਭਾਈਚਾਰੇ ਵਲੋਂ ਸ਼ਮੁਲੀਅਤ ਕੀਤੀ ਗਈ।