ਧੂਰੀ ’ਚ ਫਾਈਬਰੋ ਸਕੈਨ ਕੈਂਪ ਲਾਇਆ
ਧੂਰੀ ’ਚ ਫਾਈਬਰੋ ਸਕੈਨ ਕੈਂਪ ਲਾਇਆ
Publish Date: Fri, 06 Mar 2026 03:40 PM (IST)
Updated Date: Sat, 07 Mar 2026 04:00 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਉਕਾਬਾ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਦੀ ਅਗਵਾਈ ਹੇਠ ਧੂਰੀ ਦੇ ਡੈਲਟਾ ਸਕੈਨ ਸੈਂਟਰ ਵਿਖੇ ਫਾਈਬਰੋ ਸਕੈਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ’ਚ ਇਲਾਕੇ ਦੇ ਮਰੀਜ਼ਾਂ ਨੇ ਲਾਭ ਲਿਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾਇਆ। ਕੈਂਪ ਦੌਰਾਨ ਲੋਕਾਂ ਨੂੰ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਰੀਤੀਕਾ ਗੋਇਲ ਅਤੇ ਮਨਪ੍ਰੀਤ ਸਿੰਘ ਨੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਾਈਬਰੋ ਸਕੈਨ ਇਕ ਆਧੁਨਿਕ ਅਤੇ ਬਿਨਾਂ ਦਰਦ ਵਾਲਾ ਟੈਸਟ ਹੈ। ਜਿਸ ਨਾਲ ਲੀਵਰ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਟੈਸਟ ਰਾਹੀਂ ਲੀਵਰ ਵਿੱਚ ਫੈਟੀ ਲਿਵਰ, ਫਾਈਬ੍ਰੋਸਿਸ ਜਾਂ ਹੋਰ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ। ਜਿਸ ਨਾਲ ਮਰੀਜ਼ ਨੂੰ ਸਮੇਂ ਤੇ ਇਲਾਜ ਮਿਲ ਸਕਦਾ ਹੈ। ਕੈਂਪ ਦੌਰਾਨ ਮੌਜੂਦ ਮਰੀਜ਼ਾਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦੇ ਹਨ। ਇਸ ਮੌਕੇ ਅਵਤਾਰ ਸਿੰਘ, ਓਮ ਪ੍ਰਕਾਸ਼, ਅਜੀਤ ਸਿੰਘ ਰਿਟਾਇਰ ਐਸਡੀਓ, ਸਮਨਦੀਪ ਸਿੰਘ, ਜਸਵਿੰਦਰ ਸਿੰਘ ਜਵਾਹਰਵਾਲਾ, ਲੱਕੀ ਗੋਇਲ, ਮੋਹਦ ਮੁਸ਼ਤਾਕ, ਤੇਜਵੰਤ ਸਿੰਘ, ਖਾਲਿਦ ਪਰਵੇਜ, ਮਾਲਵਿੰਦਰ ਕੌਰ, ਗਗਨਦੀਪ ਕੌਰ, ਸੀਮਾ ਰਾਣੀ ਹਾਜ਼ਰ ਸਨ।