ਫੀਲਖਾਨਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਫੀਲਖਾਨਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Tue, 10 Mar 2026 04:50 PM (IST)
Updated Date: Tue, 10 Mar 2026 04:54 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ ’ਚ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਐੱਨਐੱਸਐੱਸ ਵਲੰਟੀਅਰਸ ਤੇ ਐੱਨਐੱਸਐੱਸ ਵਿਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀਆਂ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਬੋਲਦਿਆਂ ਡਾਕਟਰ ਰਜਨੀਸ਼ ਗੁਪਤਾ ਨੇ ਕਿਹਾ ਕਿ ਜਿਸ ਘਰ ’ਚ ਮਾਂ, ਭੈਣ, ਪਤਨੀ ਅਤੇ ਪੁੱਤਰੀ ਦਾ ਸਨਮਾਨ ਹੁੰਦਾ ਹੈ ਉਸ ਮੁਲਕ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਐੱਨਐੱਸਐੱਸ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਆਫਸਰ ਮਨੋਜ ਥਾਪਰ ਨੇ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਇਤਿਹਾਸ, ਮਹੱਤਵ ਅਤੇ 2026 ਦੇ ਥੀਮ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਮਾਤਾ ਸਵਿਤਰੀ ਬਾਈ ਫੂਲੇ ਜੀ ਦੀ ਪੁੰਨ ਤਿਥੀ ਨੂੰ ਸਮਰਪਿਤ ਕੀਤਾ ਗਿਆ। ਮਾਤਾ ਸਵਿਤਰੀ ਬਾਈ ਫੂਲੇ ਦੀ ਜੀਵਨੀ ਜਾਣਕਾਰੀ ਸਕੂਲ ਦੇ ਮੀਡੀਆ ਕੋਆਰਡੀਨੇਟਰ ਅਕਸ਼ੇ ਖਨੌਰੀ ਵੱਲੋਂ ਦਿੱਤੀ ਗਈ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਡਾਕਟਰ ਸਪਨਾ ਸੇਠੀ ਨੇ ਔਰਤਾਂ ਦੇ ਹਰ ਖੇਤਰ ’ਚ ਨਵੀਆਂ ਪੁਲਾਂਘਾਂ ਪੁੱਟਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ’ਚ ਵਿਸ਼ੇਸ਼ ਤੌਰ ਤੇ ਲੈਕਚਰਾਰ ਬਲਵਿੰਦਰ ਕੌਰ, ਕਰਮਜੀਤ ਕੌਰ, ਨੀਤੂ, ਗਗਨਜੀਤ ਕੌਰ, ਐੱਨਐੱਸਐੱਸ ਵਲੰਟੀਅਰਜ਼ ਮੋਦਨਾ ਗੁਪਤਾ, ਰਮਨਜੋਤ ਕੌਰ, ਪੂਨਮ ਅਤੇ ਵਰਿੰਦਰ ਕੌਰ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਕਮ ਪ੍ਰੋਗਰਾਮ ਅਫ਼ਸਰ ਐੱਨਐੱਸਐੱਸ ਪ੍ਰਗਟ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਔਰਤਾਂ ਦੇ ਹੱਕ ’ਚ ਇਕ ਗੀਤ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸੀਨੀਅਰ ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ, ਸਟਾਫ ਸਕੱਤਰ ਲਖਵੀਰ ਕੌਰ, ਚਰਨਜੀਤ ਸਿੰਘ, ਹਰਪ੍ਰੀਤ, ਸਿਮਰਨਪ੍ਰੀਤ ਕੌਰ, ਰਿਤੂ ਸਿੰਘਲ, ਡਾ. ਮੋਨਾ ਦੇਵਗਨ, ਰਵਦੀਪ ਕੌਰ, ਰਵਿੰਦਰ ਕੌਰ, ਗਗਨਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।