ਫੈੱਡਰੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਫੈਡਰੇਸ਼ਨ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
Publish Date: Sat, 28 Feb 2026 05:05 PM (IST)
Updated Date: Sat, 28 Feb 2026 05:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੇ 23 ਜਨਵਰੀ ਤੋ 26 ਜਨਵਰੀ ਤਕ ਸਿਰੜੀ ਮਹਾਰਾਸ਼ਟਰ ਵਿਖੇ ਹੋਏ 18ਵੇਂ ਇਜਲਾਸ ਵਿੱਚ ਕੀਤੇ ਫੈਸਲੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਦਰਸ਼ਨ ਬੇਲੂਮਾਜਰਾ, ਜਸਵੀਰ ਸਿੰਘ ਖੋਖਰ ਤੇ ਜਸਵਿੰਦਰ ਸਿੰਘ ਸੋਜਾ ਦੀ ਅਗਵਾਈ ਵਿੱਚ ਜ਼ਿਲ੍ਹਾ ਅਧਿਕਾਰੀ ਨੂੰ ਦਿੱਤਾ ਗਿਆ। ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਵਿਭਾਗਾਂ ਵਿੱਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ਵਿੱਚ ਖਾਲੀ ਪੋਸਟਾਂ ਨੂੰ ਪੂਰੇ-ਪੂਰੇ ਗਰੇਡਾਂ ’ਤੇ ਤੁਰੰਤ ਭਰਨ, ਫਾਈਨਾਂਸ ਬਿੱਲ 2025 ਵਿੱਚ ਪੈਨਸ਼ਨ ਅਧਿਨਯਮ ਨੂੰ ਰੱਦ ਕਰਨ, ਪੀਐੱਫਆਰਡੀਏ ਬਿੱਲ ਰੱਦ ਕਰਨ, ਐੱਨਪੀਐੱਸ/ਯੂਪੀਐੱਸ ਨੂੰ ਤੁਰੰਤ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਚਾਰ ਕਿਰਤ ਕੋਡਾਂ ਨੂੰ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਇੱਕ ਸਾਰ ਲਾਗੂ ਕਰਨ, ਵੱਖ-ਵੱਖ ਸੂਬਿਆਂ ਵਿੱਚ ਡੀਏ/ਡੀਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਸੰਵਿਧਾਨ ਦੀ ਧਾਰਾ 310,311(2) (ਏ,ਬੀ,ਸੀ) ਨੂੰ ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਅਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਸ਼ਰਤ ਨੂੰ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸ਼ਲੈੱਸ ਹੈਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖੀ ਜਾਵੇ, ਮਿਡ-ਡੇ-ਮੀਲ ਵਰਕਰਾਂ ਆਂਗਨਵਾੜੀ ਵਰਕਰਾਂ ਤੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ। ਇਸ ਮੌਕੇ ਗੁਰਚਰਨ ਸਿੰਘ ਧਨੋਆ, ਕੁਲਦੀਪ ਸਿੰਘ ਘੱਗਾ, ਧਰਮਪਾਲ ਸਿੰਘ ਲੋਟ, ਨਰੇਸ਼ ਕੁਮਾਰ, ਭਜਨ ਸਿੰਘ, ਕਰਮ ਸਿੰਘ ਨਾਭਾ ਸਵਰਨ ਸਿੰਘ, ਪਾਲਾ ਰਾਮ, ਜਗਦੀਸ਼ ਕੁਮਾਰ, ਵੀਰੂ ਰਾਮ ਆਦਿ ਮੌਜੂਦ ਸਨ।