6 ਅਪ੍ਰੈਲ ਦੇ ਰੋਸ ਧਰਨੇ ’ਚ ਕਿਸਾਨਾਂ ਦੀ ਹੋਵੇਗੀ ਵੱਡੀ ਸ਼ਮੂਲੀਅਤ
6 ਅਪ੍ਰੈਲ ਦੇ ਰੋਸ ਧਰਨੇ 'ਚ ਕਿਸਾਨਾਂ ਦੀ ਹੋਵੇਗੀ ਵੱਡੀ ਸ਼ਮੂਲੀਅਤ
Publish Date: Sat, 04 Apr 2026 05:23 PM (IST)
Updated Date: Sun, 05 Apr 2026 04:05 AM (IST)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਗੁਰੂਦੁਆਰਾ ਸਾਹਿਬ ਸ਼੍ਰੀ ਨੌਵੇਂ ਪਾਤਸ਼ਾਹ ਪਿੰਡ ਫੱਗੂਵਾਲਾ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਹੋਈ। ਮੀਟੰਗ ਦੌਰਾਨ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ, ਬਲਾਕ ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਨੇ ਦੱਸਿਆ ਕਿ ਐਸਕੇਐਮ ਦੇ ਸੱਦੇ ਤੇ 6 ਅਪ੍ਰੈਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਸਬੰਧੀ ਅਤੇ ਜੋ ਮੋਦੀ ਸਰਕਾਰ ਨੇ ਅਮਰੀਕਾ ਨਾਲ ਟਰੈਡ ਡੀਲ ਕੀਤੀ ਹੈ ਉਸਦੇ ਵਿਰੋਧ ਵਿੱਚ ਡੀਸੀ ਦਫਤਰ ਸੰਗਰੂਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਲਈ ਪਿੰਡ ਆਗੂਆਂ ਨੂੰ ਲਾਮਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਜਪਾ ਮੋਦੀ ਦੀ ਹਕੂਮਤ ਦੀ ਤਰਫੋਂ ਕਾਲੇ ਕਾਨੂੰਨ ਲਿਆਕੇ ਜਿਵੇਂ ਬਿਜਲੀ ਬਿਲ 2025, ਬੀਜ ਬਿਲ, ਨਰੇਗਾ ਨੂੰ ਖਤਮ ਕਰਨਾ ਲੇਬਰ ਕੋਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਫਰੀ ਟਰੇਡ ਡੀਲ ਵਾਸਤੇ ਹਾਂ ਕਰਨੀ ਆਦਿ ਜੇਕਰ ਇਹ ਸਾਰੇ ਬਿਲ ਕਾਨੂੰਨ ਬਣ ਜਾਂਦੇ ਹਨ ਤਦ ਕਿਸਾਨਾਂ ਦੀ ਜ਼ਮੀਨ ਖੁਸਣਾ ਤੈਅ ਹੈ, ਸਰਕਾਰ ਆਖ ਰਹੀ ਹੈ ਕਿ ਅਸੀਂ ਬਾਹਰੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਭਾਰਤ ਲੈ ਕੇ ਆਵਾਂਗੇ ਅਤੇ ਲੋਕਾਂ ਨੂੰ ਰਾਹਤ ਮਿਲੇਗੀ, ਪਰ ਇਸ ਦੇ ਉਲਟ ਭਾਰਤ ਅੰਦਰ ਕਰੋੜਾਂ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਲੋਕ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਜਨਤਕ ਅਦਾਰਿਆਂ ਨੂੰ ਵੇਚਣਾ ਚਾਹੁੰਦੀ ਹੈ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ। ਜਾਬ ਦੇ ਵਿੱਚ ਜਿੱਥੇ ਵੀ ਮੀਂਹ ਜਾਂ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਜਾ ਹੋਰ ਕੋਈ ਵੀ ਨੁਕਸਾਨ ਹੋਇਆ, ਉਸਦਾ ਫੌਰੀ ਤੌਰ ’ਤੇ ਸਰਕਾਰ ਮੁਆਵਜ਼ਾ ਦੇਵੇ। ਇਸ ਮੌਕੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕੁਲਦੀਪ ਸਿੰਘ ਬਖੋਪੀਰ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਕਰਮ ਚੰਦ ਪੰਨਵਾ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।