ਸਮਾਰਟ ਮੀਟਰ ਉਤਾਰ ਕੇ ਦਫ਼ਤਰ ਜਮ੍ਹਾਂ ਕਰਾਉਣਗੇ ਕਿਸਾਨ
ਸਮਾਰਟ ਮੀਟਰ ਉਤਾਰ ਕੇ ਦਫਤਰ ਜਮ੍ਹਾਂ ਕਰਾਉਣਗੇ ਕਿਸਾਨ
Publish Date: Thu, 15 Jan 2026 04:49 PM (IST)
Updated Date: Fri, 16 Jan 2026 04:03 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ (ਬਿੰਦਰ) ਦੀ ਅਗਵਾਈ ਹੇਠ ਸ੍ਰੀ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੜ੍ਹਬਾ ਬਲਾਕ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਬਿੱਲ 2025, ਸੀਡ ਬਿੱਲ 2025 ਅਤੇ ਮਨਰੇਗਾ ਕਾਨੂੰਨ ਵਿਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਜ਼ਿਲ੍ਹਾ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਮੋਰਚਾ ਵੱਲੋਂ 21 ਅਤੇ 22 ਜਨਵਰੀ ਨੂੰ ਪਿੰਡਾਂ ਵਿੱਚੋਂ ਸਮਾਰਟ ਮੀਟਰ ਉਤਾਰ ਕੇ ਬਿਜਲੀ ਬੋਰਡ ਦੇ ਦਫ਼ਤਰ ਜਮਾਂ ਕਰਵਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਲਿਖ਼ਤੀ ਚਿੱਠੀ ਰਾਹੀਂ ਕਿਸਾਨ ਮਜ਼ਦੂਰ ਮੋਰਚਾ ਨੂੰ 7 ਜਨਵਰੀ ਦੀ ਮੀਟਿੰਗ ਦਿੱਤੀ ਸੀ ਪਰ ਪੰਜਾਬ ਸਰਕਾਰ ਇਸ ਮੀਟਿੰਗ ਵਿੱਚੋਂ ਗ਼ੈਰਹਾਜ਼ਰ ਰਹੀਂ। ਇਸ ਦੇ ਵਿਰੋਧ ਵਜੋਂ ਸਾਰੇ ਪੰਜਾਬ ’ਚੋਂ 5 ਫਰਵਰੀ ਨੂੰ ਮੰਤਰੀਆਂ ਅਤੇ ਐੱਮਐੱਲਏ ਦੇ ਘਰਾਂ/ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ 13 ਜਨਵਰੀ (ਲੋਹੜੀ) ਵਾਲੇ ਦਿਨ ਪਿੰਡ ਇਕਾਈ ਹਰੀਗੜ੍ਹ ਵਿਖੇ ਹੋਈ ਲੜਾਈ ਸਾਬਕਾ ਸਰਪੰਚ ਵੱਲੋਂ (ਜੱਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ) ਉੱਪਰ ਵਿਚਾਰ ਚਰਚਾ ਕੀਤਾ ਗਿਆ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਚਰਨਜੀਤ ਸਿੰਘ ਸੰਤਪੁਰਾ ਉਗਰਾਹਾਂ ਜੱਥੇਬੰਦੀ ਤੋਂ ਅਸਤੀਫ਼ਾ ਦੇ ਕੇ ਬੀਕੇਯੂ ਆਜ਼ਾਦ ’ਚ ਸ਼ਾਮਲ ਹੋਣ ’ਤੇ ਜਿਨ੍ਹਾਂ ਦਾ ਬਲਾਕ ਆਗੂਆ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਲਾਕ ਆਗੂ ਰਣਵੀਰ ਸਿੰਘ ਬਘਰੌਲ, ਜਗਦੀਪ ਸਿੰਘ ਕੌਹਰੀਆਂ, ਚਮਕੌਰ ਸਿੰਘ ਸ਼ਾਦੀਹਰੀ, ਜਸਪ੍ਰੀਤ ਸਿੰਘ ਬੱਬੂ, ਸੱਤਪਾਲ ਸਿੰਘ ਹਰੀਗੜ੍ਹ, ਬਲਵਿੰਦਰ ਸਿੰਘ ਹਰੀਗੜ੍ਹ, ਮਾਂਗਾ ਸਿੰਘ ਸ਼ਾਦੀਹਰੀ, ਮਹਿੰਦਰ ਸਿੰਘ ਖੇਤਲਾ ਅਤੇ ਭਰਭੂਰ ਸਿੰਘ ਗੁੱਜਰਾਂ ਹਾਜ਼ਰ ਸਨ।