ਕਿਸਾਨਾਂ ਨੇ ਲਾਇਆ ਡੀਸੀ ਦਫ਼ਤਰ ਅੱਗੇ ਰੋਸ ਧਰਨਾ
ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਲਾਇਆ ਡੀਸੀ ਦਫਤਰ ਅੱਗੇ ਰੋਸ ਧਰਨਾ
Publish Date: Thu, 16 Apr 2026 04:12 PM (IST)
Updated Date: Fri, 17 Apr 2026 04:00 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਵਿਚ ਡੀਸੀ ਦਫ਼ਤਰ ਅੱਗੇ ਕਣਕ ਦੀ ਖ਼ਰੀਦ ਨੂੰ ਲੈ ਕੇ ਰੋਸ ਧਰਨਾ ਦਿੱਤਾ। ਧਰਨੇ ਵਿਚ ਵੱਡੀ ਗਿਣਤੀ ਕਿਸਾਨ ਔਰਤਾਂ ਵੀ ਸ਼ਾਮਲ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਤੋਂ ਆਨਾਕਾਨੀ ਕਰ ਰਹੀਆਂ ਹਨ। ਇਹ ਕਹਿ ਰਹੀਆਂ ਹਨ ਕਿ ਫ਼ਸਲ ਦਾ ਦਾਣਾ ਕਮਜ਼ੋਰ ਹੈ ਤੇ ਟੋਟਾ ਵੀ ਬਹੁਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਫ਼ਸਲਾਂ ’ਤੇ ਹੋਈ ਗੜੇਮਾਰੀ ਨੇ ਬਹੁਤ ਨੁਕਸਾਨ ਕੀਤਾ ਹੈ। ਐਤਕੀ ਬੇਮੌਸਮੀ ਬਾਰਿਸ਼ ਕਰਕੇ ਕਣਕ ਦਾ ਦਾਣਾ ਥੋੜਾ ਜਿਹਾ ਕਮਜ਼ੋਰ ਹੋਇਆ ਹੈ ਤੇ ਕਿਸਾਨਾਂ ਦਾ ਘੱਟੋ ਘੱਟ 6 ਕੁਇੰਟਲ ਪ੍ਰਤੀ ਕਿੱਲਾ ਨੁਕਸਾਨ ਹੋਇਆ ਹੈ। ਅਸਲ ਵਿਚ ਸਰਕਾਰਾਂ ਦੀ ਤਰਫੋਂ ਸੀਡ ਬਿੱਲ ਬਿਜਲੀ 2025, ਲੇਬਰ ਕੋਡ, ਫਰੀ ਟਰੇਡ ਡੀਲ ਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨਾ ਇੱਕੋ ਇੱਕ ਸਰਕਾਰ ਦੀ ਮਨਸਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਜੋ ਅਨਾਜ ਸਾਮਾਨ ਆਵੇਗਾ ਉਸ ’ਤੇ ਭਾਰਤ ਜੀਰੋ ਟੈਕਸ ਤੱਕ ਵੀ ਟੈਕਸ ਨਹੀਂ ਲਾਵੇਗਾ। ਜੋ ਸਾਡਾ ਸਾਮਾਨ ਫ਼ਸਲਾਂ ਆਦਿ ਬਾਹਰ ਜਾਣਗੀਆਂ ਉਨ੍ਹਾਂ ’ਤੇ 18 ਤੋਂ 35 ਫੀਸਦੀ ਤੱਕ ਟੈਕਸ ਲੱਗੇਗਾ। ਕਿਸਾਨਾਂ ਤੇ ਅਮਰੀਕਾ ਦੇ ਕਿਸਾਨਾਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਅਮਰੀਕਾ ਦੇ ਕਿਸਾਨ ਨੂੰ ਇੱਕ ਲੱਖ ਡਾਲਰ ਯੂਐੱਸਏ ਸਬਸਿਡੀ ਦੀ ਤਰਫੋਂ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਸਖਤ ਲਹਿਜੇ ਵਿਚ ਕਿਹਾ ਕਿ ਕਣਕ ਦੀ ਫਸਲ ਹਰ ਹੀਲੇ ਵਿਕਾਕੇ ਰਹਾਂਗੇ। ਇਸ ਮੌਕੇ ਬਹਾਲ ਸਿੰਘ ਢੀਡਸਾ, ਅਮਨਦੀਪਸਿੰਘ ਮਹਿਲਾਂ, ਹਰਜੀਤ ਸਿੰਘ ਮਹਿਲਾਂ, ਜਗਤਾਰ ਸਿੰਘ ਲੱਡੀ, ਹਰਬੰਸ ਸਿੰਘ ਲੱਡਾ, ਬਹਾਦਰ ਸਿੰਘ ਭਟਾਲ ਖੁਰਦ, ਸੁਖਦੇਵ ਸਿੰਘ ਕੜੈਲ, ਗੁਰਪ੍ਰੀਤ ਸਿੰਘ ਸੰਗਤਪੁਰਾ, ਸੁਖਪਾਲ ਮਾਣਕ ਕਣਕਵਾਲ, ਜਸਬੀਰ ਸਿੰਘ ਗੱਗੜਪੁਰ, ਜਸਬੀਰ ਕੌਰ ਉਗੁਰਾਹਾਂ, ਰਣਦੀਪ ਕੌਰ ਰਟੋਲਾਂ, ਦਰਬਾਰਾ ਸਿੰਘ ਛਾਜਲਾ ਮੌਜੂਦ ਸਨ।