ਕਿਸਾਨਾਂ ਨੇ 23 ਦੀ ਬਰਨਾਲਾ ਰੈਲੀ ਸਬੰਧੀ ਕੀਤੀ ਲਾਮਬੰਦੀ
ਕਿਸਾਨਾਂ ਨੇ 23 ਦੀ ਬਰਨਾਲਾ ਰੈਲੀ ਸਬੰਧੀ ਕੀਤੀ ਲਾਮਬੰਦੀ
Publish Date: Sat, 21 Mar 2026 04:48 PM (IST)
Updated Date: Sun, 22 Mar 2026 04:07 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਸੁਖਦੇਵ ਰਾਜ ਗੁਰੂ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਮੁੱਖ ਰੱਖਦੇ ਹੋਏ ਜਥੇਬੰਦੀ ਵੱਲੋਂ ਬਰਨਾਲਾ ਦੇ ਵਿਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਉਸ ਵਿਚ ਲੋਕਾਂ ਦੀ ਲਾਮਬੰਦੀ ਲਈ ਲਗਾਤਾਰ ਤੀਜੇ ਦਿਨ ਪਿੰਡਾਂ ਦੇ ਵਿਚ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਆਲੋਅਰਖ ਗਹਿਲਾਂ, ਪੰਨਵਾਂ ਦਿਆਲਪੁਰਾ, ਜੌਲੀਆਂ, ਛੰਨਾ, ਲੱਖੇਵਾਲ, ਨੂਰਪੁਰਾ, ਸ਼ਾਹਪੁਰ, ਖੇੜੀ ਗਿੱਲਾਂ, ਮਹਿਸਮਪੁਰ ਵਿਖੇ ਆਗੂਆਂ ਨੇ ਜਾ ਕੇ ਪ੍ਰਚਾਰ ਕੀਤਾ ਤੇ ਲੋਕਾਂ ਵੱਲੋਂ ਪੂਰਾ ਭਰਵਾਂ ਹੰਗਾਰਾ ਮਿਲਿਆ ਕਿ ਸ਼ਹੀਦਾਂ ਦੇ ਦਿਨ ’ਤੇ ਵੱਡੀ ਗਿਣਤੀ ਬੱਸਾਂ ਭਰ ਕੇ ਬਰਨਾਲੇ ਦੀ ਧਰਤੀ ’ਤੇ ਪਹੁੰਚਾਂਗੇ। ਇਸ ਮੌਕੇ ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੋੜ ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਹਰਪ੍ਰੀਤ ਸਿੰਘ ਬਾਲਦ ਕਲਾਂ, ਗੁਰਮੇਲ ਸਿੰਘ ਘਰਾਚੋਂ ਹਾਜ਼ਰ ਸਨ।