ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਿੱਲਾਂ ਦੀ ਸਾੜੀ ਲੋਹੜੀ
ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਿਲਾਂ ਦੀ ਸਾੜੀ ਲੋਹੜੀ
Publish Date: Tue, 13 Jan 2026 06:11 PM (IST)
Updated Date: Wed, 14 Jan 2026 04:06 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵੱਲੋਂ ਕੇਂਦਰ ਸਰਕਾਰ ਦੇ ਲਿਆਂਦੇ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਵਿਚ ਸਾੜਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ, ਹਰਦੇਵ ਕੁਲਾਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਲਗਾਤਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਕਾਨੂੰਨ ਨੇ ਜਿਹੜੇ ਧੜਾਧੜ ਲੋਕਾਂ ਉੱਪਰ ਦਿਨੋ ਦਿਨ ਨਵੇਂ ਹਮਲੇ ਦੇ ਰੂਪ ਦੇ ਵਿਚ ਲੈ ਕੇ ਆ ਰਹੀ ਹੈ। ਕਿਸਾਨੀ ਨੂੰ ਖਤਮ ਕਰਨ ਦੇ ਲਈ ਜੋ ਬੀਜ ਬਿਲ 2025 ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਹੈ ਉਹ ਪੰਜਾਬ ਦੀ ਤੇ ਭਾਰਤ ਦੀ ਕਿਸਾਨੀ ਲਈ ਬਹੁਤ ਹੀ ਖਤਰਨਾਕ ਹੈ ਇਹ ਉਹਨਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਤਰ੍ਹਾਂ ਬਿਲ ਹੈ ਜਿਹਦੇ ਨਾਲ ਕਿਸਾਨੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਦੇ ਹਵਾਲੇ ਚਲਾ ਜਾਵੇਗਾ। ਕਿਉਂਕਿ ਕਿਸਾਨ ਦੇ ਘਰ ਦੇ ਵਿੱਚ ਬੀਜ ਤਾਂ ਹੋਵੇਗਾ ਪਰ ਉਸ ਕੋਲ ਉਸ ਬੀਜ ਨੂੰ ਬੀਜਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਉਸਨੂੰ ਬੀਜ ਉਹ ਕਾਰਪੋਰੇਟ ਕੰਪਨੀਆਂ ਤੋਂ ਮਹਿੰਗੇ ਭਾਅ ਲੈ ਕੇ ਹੀ ਬੀਜਣੇ ਪੈਣਗੇ। ਇਸੇ ਤਰ੍ਹਾਂ ਬਿਜਲੀ ਬਿਲ 2025 ਜਿਹਦੇ ਨਾਲ ਕਿਸਾਨਾਂ ਤੇ ਗਰੀਬ ਲੋਕਾਂ ਦੇ ਕੋਲੋਂ ਬਿਜਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਅਧੀਨ ਚਲਿਆ ਜਾਵੇਗਾ ਫਿਰ ਕਾਰਪੋਰੇਟ ਘਰਾਣੇ ਮਹਿੰਗੇ ਭਾਅ ਦੇ ਉੱਪਰ ਬਿਜਲੀ ਜਿਹੜੀ ਲੋਕਾਂ ਨੂੰ ਮਨ ਮਰਜ਼ੀ ਦੇ ਭਾਅ ਵੇਚਣਗੇ ਤੇ ਖੇਤਾਂ ਦੀ ਬਿਜਲੀ ਤੇ ਮਿਲਦੀ ਸਬਸਿਡੀ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ।ਇਸੇ ਤਰ੍ਹਾਂ ਗਰੀਬ ਲੋਕਾਂ ਦਾ ਇੱਕੋ ਇੱਕ ਰੁਜ਼ਗਾਰ ਮਨਰੇਗਾ ਨੂੰ ਵੀ ਕੇਂਦਰ ਦੀ ਸਰਕਾਰ ਪੂਰੀ ਤਰਾ ਬੰਦ ਕਰਨ ਦੇ ਰਾਹ ਪਈ ਹੈ ਜੀ ਰਾਮ ਜੀ ਦੇ ਬਿਲ ਰਾਹੀਂ ਮਨਰੇਗਾ ਨੂੰ ਖਤਮ ਕੀਤਾ ਜਾ ਰਿਹਾ। ਇਸ ਮੌਕੇ ਕਰਮਜੀਤ ਕੌਰ ਭਿੰਡਰਾਂ, ਮਹਿੰਦਰ ਮੰਗਵਾਲ, ਮਿੱਠੂ ਸਿੰਘ ਤੁੰਗਾਂ, ਸੁਖਦੇਵ ਲੌਂਗੋਵਾਲ, ਦਰਬਾਰਾ ਲੋਹਾਖੇੜਾ, ਬਲਜਿੰਦਰ ਲੌਂਗੋਵਾਲ ਹਾਜ਼ਰ ਸਨ।