ਕੈਂਪ ’ਚ 150 ਮਰੀਜ਼ਾ ਦੀਆਂ ਅੱਖਾਂ ਦੀ ਕੀਤੀ ਜਾਂਚ
ਕੈਂਪ ਦੌਰਾਨ 150 ਮਰੀਜਾਂ ਦੀਆਂ ਅੱਖਾਂ ਦੀ ਕੀਤੀ ਜਾਂਚ
Publish Date: Thu, 29 Jan 2026 04:16 PM (IST)
Updated Date: Fri, 30 Jan 2026 04:04 AM (IST)

ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਪਿੰਡ ਚੌਂਦਾ ਵਿਖੇ ਅਪਣੱਤ ਸੋਸ਼ਲ ਸੋਸਾਇਟੀ ਤੇ ਗੁਰਪ੍ਰੀਤ ਹਸਪਤਾਲ ਚੌਂਦਾ ਵੱਲੋਂ ਮਿਲਕੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਸਮਾਜ ਸੇਵੀ ਡਾ. ਗੁਰਪ੍ਰੀਤ ਕੌਰ ਢੀਂਡਸਾ ਨੇ ਦੱਸਿਆ ਕਿ ਇਸ ਕੈਂਪ ’ਚ ਡਾ. ਮਨਪ੍ਰੀਤ ਸਿੰਘ ਗਲੋਬਲ ਆਈ ਹਸਪਤਾਲ ਪਟਿਆਲਾ ਅਤੇ ਡਾ. ਹਰਦੀਪ ਸਿੰਘ ਰੰਧਾਵਾ ਵੱਲੋਂ 150 ਮਰੀਜਾਂ ਦਾ ਚੈੱਕਅਪ ਕਰਨ ਉਪਰੰਤ ਦਵਾਈਆਂ ਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਤੇ 25 ਮਰੀਜ਼ਾਂ ਦੀ ਲੈਂਜ਼ ਵਾਸਤੇ ਚੋਣ ਕੀਤੀ ਗਈ। ਮੀਡੀਆ ਸਲਾਹਕਾਰ ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਇਹ ਪਿੰਡ ਚੌਂਦਾ ਵਿਖ਼ੇ ਪੰਜਵਾਂ ਕੈਂਪ ਸੀ ਤੇ ਇਸ ਲਗਾਤਾਰ ਉਪਰਾਲੇ ਲਈ ਉਨ੍ਹਾਂ ਡਾ. ਗੁਰਪ੍ਰੀਤ ਕੌਰ ਢੀਂਡਸਾ ਤੇ ਇੰਦਰਜੀਤ ਸਿੰਘ ਰੌਕੀ ਢੀਂਡਸਾ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਵਿਪਨ ਮਿੱਤਲ ਨਾਭਾ, ਪੁਲਿਸ ਮੁਲਾਜਮ ਰਣਬੀਰ ਸਿੰਘ ਦੰਦਰਾਲਾ ਢੀਂਡਸਾ, ਸੀਨੀਅਰ ਵੈਟਨਰੀ ਇੰਸਪੈਕਟਰ ਅਮਰਦੀਪ ਸਿੰਘ ਸੋਹੀ, ਇੰਸਪੈਕਟਰ ਹਰਸਿਮਰਨ ਸਿੰਘ ਲਾਡੋਵਾਲ, ਮੁੱਖ ਸਲਾਹਕਾਰ ਭਾਲਭਿੰਦਰ ਸਿੰਘ ਸੋਹੀ, ਇੰਸਪੈਕਟਰ ਗੁਰਪ੍ਰੀਤ ਸਿੰਘ ਨਾਭਾ, ਕੈਸ਼ੀਅਰ ਲਵਲੀ ਅਲਹੋਰਾਂ, ਗੁਰਜੰਟ ਸਿੰਘ ਨੋਹਰਾ ਤੇ ਡਾ. ਖੁਸ਼ਵਿੰਦਰ ਦਾ ਵਿਸ਼ੇਸ ਯੋਗਦਾਨ ਰਿਹਾ। ਇਸ ਮੌਕੇ ਅਪਣੱਤ ਸੋਸ਼ਲ ਸੋਸਾਇਟੀ ਦੇ ਫਾਊਂਡਰ ਪ੍ਰਧਾਨ ਸੁਖਜੀਤ ਸਿੰਘ ਨਿਰਮਾਣ, ਪ੍ਰਧਾਨ ਲਾਲ ਚੰਦ ਸਿਰਸੀਵਾਲਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਚੌਧਰੀ, ਜਨਰਲ ਸਕੱਤਰ ਰਾਜੀਵ ਮਲਹੋਤਰਾ ਤੇ ਸਮਾਜ ਸੇਵੀ ਮੁਨੀਸ਼ ਗੋਗੀਆ ਹਾਜ਼ਰ ਸਨ।