ਲੋੜਵੰਦਾਂ ਦੀ ਮਦਦ ਕਰਨੀ ਸ਼ਲਾਘਾਯੋਗ ਉਪਰਾਲਾ : ਮਹੰਤ ਅੰਮ੍ਰਿਤਬਣ
ਛਾਜਲੀ ’ਚ ਲਾਇਆ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ
Publish Date: Wed, 22 Apr 2026 04:08 PM (IST)
Updated Date: Thu, 23 Apr 2026 04:01 AM (IST)

ਛਾਜਲੀ ’ਚ ਅੱਖਾਂ ਜਾਂਚ ਤੇ ਆਪਰੇਸ਼ਨ ਕੈਂਪ ਲਾਇਆ, ਤਿੰਨ ਸੌ ਮਰੀਜ਼ਾਂ ਦੀ ਕੀਤੀ ਜਾਂਚ, 40 ਦੇ ਪਾਏ ਲੈੱਨਜ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ੋਸ਼ਲ ਯੂਥ ਸਪੋਰਟਸ ਕਲਚਰਲ ਵੈਲਫੇਅਰ ਕਲੱਬ ਛਾਜਲੀ ਵੱਲੋ ਪਿੰਡ ਦੇ ਗੁਰਦੁਆਰਾ ਸੰਗਤਸਰ ਵਿਖੇ ਅੱਖਾਂ ਦਾ ਤੀਜਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਮਹੰਤ ਅੰਮ੍ਰਿਤਬਣ ਵੱਡਾ ਡੇਰਾ ਛਾਜਲੀ ਨੇ ਕੀਤਾ । ਕੈਂਪ ਦੌਰਾਨ ਡਾਕਟਰ ਨਿਧੀ ਗੁਪਤਾ ਆਈ ਸਰਜਨ ਦੀ ਅਗਵਾਈ ਹੇਠ ਟੀਮ ਨੇ ਤਿੰਨ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 40 ਮਰੀਜ਼ ਲੈਂਜ਼ ਪਾਉਣ ਦੇ ਯੋਗ ਪਾਏ ਗਏ ਅਤੇ ਜਗਦੀਸ਼ ਚੰਦਰ ਸਿਵਲ ਹਸਪਤਾਲ ਸੰਗਰੂਰ ਵਿੱਖੇ ਲੈਜ ਪਾਏ ਗਏ। ਕਲੱਬ ਵੱਲੋਂ ਦਵਾਈਆਂ ਤੇ ਲੈਜ਼ ਮੁਫ਼ਤ ਪਾਏ ਗਏ। ਕੈਂਪ ਦਾ ਉਦਘਾਟਨ ਕਰਦਿਆਂ ਮਹੰਤ ਅੰਮ੍ਰਿਤਬਣ ਛਾਜਲੀ ਨੇ ਆਖਿਆ ਕਿ ਕਲੱਬ ਵੱਲੋਂ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਕਲੱਬ ਨੂੰ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣੇ ਚਾਹੀਦੇ ਹਨ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਛਾਜਲੀ ਨੇ ਡਾਕਟਰਾਂ ਦੀ ਟੀਮ , ਪਤਵੰਤੇ ਸੱਜਣਾਂ ,ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜੇ ਤੁਸੀਂ ਸਾਰੇ ਇਸੇ ਤਰ੍ਹਾਂ ਕਲੱਬ ਦਾ ਸਾਥ ਦਿੰਦੇ ਰਹੇ ਅਸੀਂ ਹਰ ਸਾਲ ਇਸੇ ਤਰ੍ਹਾਂ ਇਹੋ ਜਿਹੇ ਕੈਂਪ ਲਵਾਉਂਦੇ ਰਹਾਂਗੇ। ਇਸ ਮੌਕੇ ਹੋਲੀ ਹਾਰਟ ਸਕੂਲ ਛਾਜਲੀ ਦੇ ਐਮਡੀ ਮਨਦੀਪ ਚੱਠਾ ਤੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਰਾਮ ਸਿੰਘ ਸਿੱਧੂ, ਗੁਰਮੀਤ ਸਿੰਘ ਜੌਹਲ ਸੀਨੀਅਰ ਪੱਤਰਕਾਰ, ਜੱਟ ਬੀਟ ਵਾਲੇ ਭਾਗੂ ਦੇ ਮਾਤਾ ਮੂਰਤੀ ਦੇਵੀ , ਹਰਮਨ ਕੰਮੀਆਲਾ ਤੇ ਉਹਨਾਂ ਦੀ ਟੀਮ, ਸ਼੍ਰੀਰਾਮ ਸਿੰਘ, ਮਾਸਟਰ ਬਲਜੀਤ ਸਿੰਘ, ਕਲੱਬ ਮੈਂਬਰ ਗੁਰਸੇਵ ਛਾਜਲੀ,ਬੀਨੂ ਸ਼ਰਮਾ, ,ਤਾਰਾ ਸਿੰਘ, ਜਸਵੀਰ ਲਾਡੀ, ਅਜੈਬ ਸਿੰਘ, ਬਲਵੰਤ ਸਿੰਘ ਚੋਹਾਨ, ਹੰਸ ਰਾਜ, ਹਰਪਾਲ ਸ਼ਰਮਾ, ਗੁਰਮੀਤ ਸਿੰਘ ਤੁੰਗ, ਨਵਕੀਰਤ ਸਿੰਘ, ਸੁਖਮਨਦੀਪ ਸਿੰਘ, ਪ੍ਰਿੰਸ ਢੋਟ, ਨਵਜੋਤ ਢੋਟ ਹਾਜ਼ਰ ਸਨ।