- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੇ ਬਰਾਂਡ ਦੀਆਂ ਬੋਤਲਾਂ ' ਚ ਹਲਕੀ ਸ਼ਰਾਬ ਪਾ ਕੇ ਬੇਚਣ ਦਾ ਪਰਦਾਫਾਸ਼

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਇਕ ਅਪ੍ਰੈਲ 2026 ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਅਤੇ ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਦੇ ਤਹਿਤ ਐਕਸਾਈਜ਼ ਵਿਭਾਗ ਪਟਿਆਲਾ ਨੇ ਜ਼ਿਲ੍ਹੇ ਵਿਚ ਸ਼ਰਾਬ ਦੀ ਮਿਲਾਵਟ, ਨਕਲੀ ਤਿਆਰੀ ਅਤੇ ਸਰਹੱਦੀ ਤਸਕਰੀ ਨਾਲ ਜੁੜੇ ਗਿਰੋਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਐਕਸਾਈਜ਼ ਵਿਭਾਗ ਵੱਲੋਂ ਤਿੰਨ ਐਫ਼ਆਈਆਰ ਦਰਜ ਕਰਕੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਵੱਡੀ ਮਾਤਰਾ ਵਿਚ ਗੈਰਕਾਨੂੰਨੀ, ਨਕਲੀ ਤੇ ਤਸਕਰੀ ਕੀਤੀ ਗਈ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਸਾਰੀਆਂ ਕਾਰਵਾਈਆਂ ਪਹਿਲਾਂ ਤੋਂ ਕੀਤੀ ਗਈ ਸੁਚੱਜੀ ਖੁਫੀਆ ਜਾਣਕਾਰੀ ਤੇ ਵੱਖ-ਵੱਖ ਏਜੰਸੀਆਂ ਦੇ ਸਹਿਯੋਗ ਨਾਲ ਸੰਭਵ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਹਿਲ ਕਾਲੋਨੀ ਵਿਚ ਕੀਤੀ ਛਾਪੇਮਾਰੀ ਦੌਰਾਨ ਅਰਜੁਨ ਕੁਮਾਰ ਤੇ ਪੁਨੀਤ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮ ਪ੍ਰੀਮੀਅਮ ਸਕਾਚ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿਚ ਘੱਟ ਦਰਜੇ ਦੀ ਵਿਸਕੀ ਭਰ ਕੇ ਨਕਲੀ ਕੈਪ ਸੀਲਾਂ ਨਾਲ ਵੇਚਣ ਦੀ ਤਿਆਰੀ ਕਰ ਰਹੇ ਸਨ। ਮੌਕੇ ਤੋਂ 34 ਭਰੀਆਂ ਬੋਤਲਾਂ, ਵੱਡੀ ਗਿਣਤੀ ਵਿਚ ਖਾਲੀ ਬੋਤਲਾਂ ਅਤੇ ਨਕਲੀ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 14 ਅਪ੍ਰੈਲ ਨੂੰ ਮੋਹੱਲਾ ਲਟੁਰਪੁਰਾ ਵਿਚ ਐਕਸਾਈਜ਼ ਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਰਾਜ ਕੁਮਾਰ ਸੇਠੀ ਨੂੰ ਗ੍ਰਿਫ਼ਤਾਰ ਕਰਕੇ 150 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਸ ਵਿਚ ਚੰਡੀਗੜ੍ਹ ਲਈ ਮਨਜ਼ੂਰਸ਼ੁਦਾ ਪਰ ਪੰਜਾਬ ਵਿਚ ਗੈਰਕਾਨੂੰਨੀ ਤੌਰ ’ਤੇ ਲਿਆਂਦੀ ਗਈ ਸ਼ਰਾਬ ਦੇ ਨਾਲ 54 ਬੋਤਲਾਂ ਨਕਲੀ ਸ਼ਰਾਬ ਦੀਆਂ ਵੀ ਸ਼ਾਮਲ ਸਨ, ਜੋ ਮਸ਼ਹੂਰ ਬ੍ਰਾਂਡਾਂ ਦੇ ਨਾਂ ’ਤੇ ਤਿਆਰ ਕੀਤੀਆਂ ਗਈਆਂ ਸਨ। ਇਸ ਸਬੰਧੀ ਥਾਣਾ ਕੋਤਵਾਲੀ ਵਿਚ ਐਫ਼ਆਈਆਰ ਦਰਜ ਕੀਤੀ ਗਈ ਹੈ।