ਅਧਿਆਪਕ ਯੋਗਤਾ ਪ੍ਰੀਖਿਆ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅਧਿਆਪਕ ਯੋਗਤਾ ਪ੍ਰੀਖਿਆ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Thu, 23 Apr 2026 06:06 PM (IST)
Updated Date: Fri, 24 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਵਿੱਦਿਆ ਰਤਨ ਕਾਲਜ ਖੋਖਰ ਕਲਾਂ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਯੋਗਤਾ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ, ਜਿਸ ਸਬੰਧੀ ਸੰਸਥਾ ਵਿੱਚ ਖੁਸ਼ੀ ਦਾ ਮਾਹੌਲ ਹੈ। ਅਧਿਆਪਕ ਯੋਗਤਾ ਟੈਸਟ ਵਿੱਚ ਕੋਮਲਹੀਰ ਕੌਰ ਨੇ 125 ਅੰਕ ,ਸਿਮਰਜੀਤ ਕੌਰ ਨੇ 123 ਅੰਕ ,ਜਸ਼ਨਪ੍ਰੀਤ ਕੌਰ ਨੇ 112 ਅੰਕ ,ਪ੍ਰਵੀਨ ਰਾਣੀ ਨੇ 107 ਅੰਕ, ਹਿਤਿਕਾ ਨੇ 105 ਅੰਕ, ਕਮਲਦੀਪ ਕੌਰ ਨੇ 100 ਅੰਕ,ਅਮਨਦੀਪ ਕੌਰ ਨੇ 100 ਅੰਕ, ਮੁਮਤਾਜ਼ ਨੇ 92 ਅੰਕ, ਨਵਜੋਤ ਕੌਰ ਨੇ 90 ਅੰਕ, ਮੀਨਾਕਸ਼ੀ ਨੇ90 ਅੰਕ ,ਮਹਿਕਦੀਪ ਕੌਰ ਨੇ 90 ਅੰਕ, ਰੀਤੀ ਜੱਸਲ 88 ਅੰਕ,ਜਸਪ੍ਰੀਤ ਕੌਰ 83 ਅੰਕ ,ਬੇਅੰਤ ਕੌਰ 82 ਅੰਕ, ਜਸਵੀਰ ਕੌਰ ਨੇ 82 ਅੰਕ ਪ੍ਰਾਪਤ ਕਰਕੇ ਅਧਿਆਪਕ ਯੋਗਤਾ ਟੈਸਟ ਨੂੰ ਸ਼ਾਨਦਾਰ ਤਰੀਕੇ ਨਾਲ ਪਾਸ ਕੀਤਾ।ਇਸ ਮੌਕੇ ‘ਤੇ ਕਾਲਜ ਦੇ ਪ੍ਰਿੰ. ਡਾ. ਮਨਦੀਪ ਸ਼ਰਮਾਂ ਨੇ ਵੀ ਸਫਲ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।ਕਾਲਜ ਦੇ ਚੇਅਰਮੈਨ ਚੈਰੀ ਗੋਇਲ ਅਤੇ ਐਮਡੀ ਹਿਮਾਂਸ਼ੂ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਕਠਿਨ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਮੁਕਾਬਲੇ ਦੀਆਂ ਪਰੀਖਿਆਵਾਂ ਲਈ ਤਿਆਰ ਕਰਨ ਵਿੱਚ ਵਚਨਬੱਧ ਰਹੇਗਾ।