ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਦਾ ਸਨਮਾਨ ਸਮਾਰੋਹ
ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਵੱਲੋਂ ਮੁਲਾਜ਼ਮਾ ਦਾ ਸਨਮਾਨ ਸਮਾਰੋਹ
Publish Date: Thu, 08 Jan 2026 05:05 PM (IST)
Updated Date: Thu, 08 Jan 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਬਿਜਲੀ ਨਿਗਮ ਦੀ ਡਵੀਜਨ ਦਫ਼ਤਰ ਵਿਖੇ ਪੀਐੱਸਈਬੀ (ਪਾਵਰਕਾਮ) ਦੇ ਆਗੂਆਂ ਵੱਲੋਂ ਮੌਜੂਦਾ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਲਈ ਡਵੀਜ਼ਨ ਪ੍ਰਧਾਨ ਨਾਜਰ ਸਿੰਘ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਦੀ ਅਗਵਾਈ ’ਚ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ, ਡਵੀਜ਼ਨ ਪ੍ਰਧਾਨ ਜੀਵਨ ਸਿੰਘ, ਸਕੱਤਰ ਕਮਲਜੀਤ ਸਿੰਘ ਜੇ.ਈ., ਜੋਗਿੰਦਰ ਸਿੰਘ ਚੱਠਾ, ਚਰਨ ਸਿੰਘ ਸਰਕਲ ਪ੍ਰਧਾਨ ਹਾਜ਼ਰ ਹੋਏ। ਇਸ ਮੌਕੇ ਪੈਨਸ਼ਨਰਜ਼ ਯੂਨੀਅਨ (ਏਟਕ) ਪੰਜਾਬ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਅਤੇ ਸਰਕਲ ਸਰਕਲ ਪ੍ਰਧਾਨ ਚਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੇ ਪ੍ਰਬੰਧਕ ਮੁਲਾਜ਼ਮਾਂ ਨਾਲ ਬੈਠਕਾਂ ਵਿਚ ਮੰਗਾਂ ਮੰਨ ਕੇ ਵੀ ਉਸ ਨੂੰ ਲਾਗੂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵੱਲੋਂ ਪਿਛਲੇ 6 ਮਹੀਨਿਆਂ ਤੋਂ ਮੀਟਰ ਰੀਡਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਉਹ ਹੜਤਾਲ ’ਤੇ ਹਨ। ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੋਵੇ ਹੀ ਮੌਜੂਦਾ ਹਾਲਾਤ ਵਿਚ ਆਰਥਿਕ ਤੌਰ ’ਤੇ ਖਾਲੀ ਹੋ ਚੁੱਕੇ ਹਨ। ਜਿਸ ਕਾਰਨ ਬਿਜਲੀ ਨਿਗਮ ਪੰਜਾਬ ਦੀ ਸੈਂਕੜੇ ਏਕੜ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ। ਜਿਸ ਨੂੰ ਮੁਲਜ਼ਮ ਜਥੇਬੰਦੀਆਂ ਤੇ ਪੈਨਸ਼ਨਰਜ਼ ਜਥੇਬੰਦੀਆਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ 9 ਜਨਵਰੀ ਤਕ ਬਿਜਲੀ ਨਿਗਮ ਪਟਿਆਲਾ ਦੇ ਹੈੱਡ ਆਫ਼ਿਸ ਦੇ ਮੂਹਰੇ ਲਗਾਤਾਰ ਭੁੱਖ ਹੜਤਾਲ ਜਾਰੀ ਹੈ ਤੇ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਵੱਡਾ ਸੰਘਰਸ਼ ਅਰੰਭਣਗੇ। ਇਸ ਦੌਰਾਨ ਪੈਨਸ਼ਰਨਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ, ਡਵੀਜ਼ਨ ਪ੍ਰਧਾਨ ਨਾਜਰ ਸਿੰਘ ਵੱਲੋਂ ਬਿਜਲੀ ਨਿਗਮ ਦੀ ਰਾਜਪੁਰਾ ਡਵੀਜ਼ਨ ਦੇ ਮੌਜੂਦਾ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਤੋਹਫੇ ਦਿੱਤੇ ਗਏ। ਇਸ ਮੌਕੇ ਮੰਗਤ ਸਿੰਘ ਮੀਤ ਪ੍ਰਧਾਨ, ਰਵੀ ਕੁਮਾਰ, ਗੁਲਸ਼ਨ ਕੁਮਾਰ, ਸੁਖਦੇਵ ਸਿੰਘ, ਯੋਗੇਸ਼ ਕੁਮਾਰ, ਜਸਪ੍ਰੀਤ ਕੌਰ, ਕ੍ਰਿਸ਼ਨਾ ਦੇਵੀ, ਜਗਰੂਪ ਸਿੰਘ, ਦਰਸ਼ਨ ਸਿੰਘ, ਊਦੈ ਭਾਨ, ਸੌਰਵ ਕੁਮਾਰ ਸਮੇਤ ਸੈਂਕੜੇ ਮੌਜੂਦਾ ਮੁਲਾਜ਼ਮ ਹਾਜ਼ਰ ਸਨ।