ਮਹਿਰਾ ਮਹਾਂ ਸਭਾ ਪੰਜਾਬ ਵੱਲੋਂ ਅਹੁਦੇਦਾਰਾਂ ਦੀ ਚੋਣ
ਮਹਿਰਾ ਮਹਾਂ ਸਭਾ ਪੰਜਾਬ ਵੱਲੋਂ ਆਹੁਦੇਦਾਰਾਂ ਚੋਣ
Publish Date: Fri, 10 Apr 2026 06:42 PM (IST)
Updated Date: Fri, 10 Apr 2026 06:44 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮਹਿਰਾ ਮਹਾਂ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਐਡਵੋਕੇਟ ਨਿਰਮਲ ਸਿੰਘ ਬੀਬੀ ਪੁਰ ਦੀ ਪ੍ਰਧਾਨਗੀ ਹੇਠ ਦੇਵੀਗਡ਼੍ਹ ਵਿਖੇ ਹੋਈ। ਇਸ ਮੀਟਿੰਗ ਵਿਚ ਮਹਾਂ ਸਭਾ ਜ਼ਿਲ੍ਹਾ ਪਟਿਆਲਾ ਦੇ ਆਹੁਦੇਦਾਰਾਂ ਨੂੰ ਚੋਣ ਉਪਰੰਤ ਨਿਯੁਕਤੀ ਪੱਤਰ ਵੰਡੇ ਗਏ, ਜਿਸ ਵਿਚ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਸਲਾਹਕਾਰ ਅਤੇ ਹੋਰ ਅਹੁਦਿਆਂ ਸਬੰਧੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਬੀਬੀਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂ ਸਭਾ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੀ ਨਿਯੁਕਤੀ ਪੱਤਰ ਵੰਡ ਸਮਾਰੋਹ ਕੀਤੇ ਜਾਣਗੇ, ਜਿਨ੍ਹਾਂ ਵਿਚ ਮੋਹਾਲੀ, ਲੁਧਿਆਣਾ, ਜਲੰਧਰ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਪ੍ਰੋਗਰਾਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਮਹਾਂ ਸਭਾ ਵਲੋਂ ਮਈ ਮਹੀਨੇ ਵਿੱਚ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ, ਜਿਸ ਵਿਚ ਪੂਰੇ ਪੰਜਾਬ ਤੋਂ ਮਹਿਰਾ ਭਾਈਚਾਰੇ ਦੇ ਲੋਕ ਸ਼ਮੂਲੀਅਤ ਕਰਨਗੇ ਅਤੇ ਇਸ ਇਕੱਠ ਵਿਚ ਭਾਈਚਾਰੇ ਨਾਲ ਸਬੰਧਤ ਸਮਾਜਿਕ ਅਤੇ ਰਾਜਨੀਤਿਕ ਫ਼ੈਸਲੇ ਲੈਣ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਕਰਮਜੀਤ ਸਿੰਘ ਮਿਹੋਣ, ਜੀਤ ਸਿੰਘ ਫੌਜੀ ਖੇਡ਼ੀ ਰਾਜੂ, ਸੁਖਦੇਵ ਸਿੰਘ ਜੁਲਾਹਖੇਡ਼ੀ, ਕਰਮਪਾਲ ਸਿੰਘ ਰਾਜਗਡ਼੍ਹ, ਬਲਜਿੰਦਰ ਸਿੰਘ ਦੀਵਾਨਵਾਲਾ, ਦੇਵੀ ਦਿਆਲ ਬੁੱਧਮੋਰ, ਜ਼ਿਲਾ ਪ੍ਰਧਾਨ ਜਗਸੀਰ ਸਿੰਘ ਪਹਾਡ਼ੀਪੁਰ, ਬਲਾਕ ਪ੍ਰਧਾਨ, ਕੁਲਤਾਰ ਸਿੰਘ ਪਹਾਡ਼ੀਪੁਰ, ਅਜਾਇਬ ਸਿੰਘ, ਗੁਰਸੇਵਕ ਸਿੰਘ, ਮੰਗਾ ਰਾਮ, ਜਸਬੀਰ ਸਿੰਘ ਜੁਲਾਹਖੇਡ਼ੀ, ਜਗਦੇਵ ਸਿੰਘ ਸਰਪੰਚ, ਨਸੀਬ ਸਿੰਘ, ਸੁਰਿੰਦਰ ਸਿੰਘ, ਰੁਪਿੰਦਰ ਸਿੰਘ ਆਦਿ ਮੌਜੂਦ ਸਨ।