ਰੇਲ ਗੱਡੀ ’ਚੋਂ ਡਿੱਗਣ ਕਾਰਨ ਬਜ਼ੁਰਗ ਦੀ ਮੌਤ
ਰੇਲ ਗੱਡੀ ’ਚੋਂ ਡਿੱਗਣ ਕਾਰਨ ਬਜ਼ੁਰਗ ਦੀ ਮੌਤ
Publish Date: Sat, 07 Mar 2026 03:32 PM (IST)
Updated Date: Sun, 08 Mar 2026 04:00 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲੰਘੀ ਦੇਰ ਰਾਤ ਇਕ ਬਜ਼ੁਰਗ ਦੀ ਰੇਲ ਗੱਡੀ ਵਿੱਚੋਂ ਡਿੱਗ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਹਰਮੇਲ ਸਿੰਘ ਬਾਵਾ ਪੁੱਤਰ ਨੰਦ ਸਿੰਘ (65) ਵਾਸੀ ਲਦਾਲ ਵਜੋਂ ਹੋਈ ਹੈ। ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਜਗਮੇਲ ਸਿੰਘ ਨੇ ਦੱਸਿਆ ਹੈ ਕਿ ਉਸਦਾ ਭਰਾ ਹਰਮੇਲ ਸਿੰਘ ਜੋ ਕਿ ਛੜਾ ਸੀ। ਉਹ ਸੰਗਰੂਰ ਤੋਂ ਦਵਾਈ ਲੈ ਕੇ ਵਾਪਸ ਰੇਲ ਗੱਡੀ ਰਾਹੀਂ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਉਸ ਦੀ ਚਲਦੀ ਰੇਲ ਗੱਡੀ ਵਿੱਚੋਂ ਡਿੱਗ ਜਾਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਜਗਮੇਲ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।