ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਦਿੱਤਾ ਸੁਨੇਹਾ
ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਦਿੱਤਾ ਸੁਨੇਹਾ
Publish Date: Sun, 22 Mar 2026 04:51 PM (IST)
Updated Date: Sun, 22 Mar 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਜਿਕ ਚਿੰਤਕ ਅਤੇ ਧਾਰਮਿਕ ਏਕਤਾ ਦੇ ਅਲੰਬਰਦਾਰ ਅਮਨ ਅਰੋੜਾ ਦੀ ਸਰਪ੍ਰਸਤੀ ਹੇਠ ਰਿਸ਼ੀ ਕਲੋਨੀ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਰੌਣਕ ਨਾਲ ਮਨਾਇਆ ਗਿਆ। ਸਮਾਰੋਹ ਰਿਸ਼ੀ ਕਲੋਨੀ ਦੇ ਮੁਸਲਿਮ ਆਗੂ ਸ਼ਾਨੂੰ ਖਾਨ, ਡਾ. ਸ਼ਕੀਲ ਖਾਨ, ਮੁਸਾਹਿਦ ਖਾਨ ਅਤੇ ਅਸਲਮ ਖਾਨ ਸੰਨੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਅਲ-ਮੁਸਲਿਮ-ਏ-ਪੰਜਾਬ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਮੂਸਾ ਖਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਾਰਡ ਨੰਬਰ 26 ਦੇ ਮਿਉਂਸਪਲ ਕਾਰਪੋਰੇਟਰ ਕੁਲਵੰਤ ਸਿੰਘ ਲਾਲਕਾ, ਭਾਜਪਾ ਆਗੂ ਸੌਰਵ ਸ਼ਰਮਾ ਅਤੇ ਦਲਿਤ ਆਗੂ ਵਿਨੋਦ ਬਾਲੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ। ਸਮਾਰੋਹ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿਚ ਪਟਿਆਲਾ ਦੇ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਧਾਰਮਿਕ ਏਕਤਾ, ਆਪਸੀ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਸਭ ਨੇ ਇਕ-ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦੇ ਕੇ ਸਮਾਜ ’ਚ ਆਪਸੀ ਸਦਭਾਵਨਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਪਟਿਆਲਾ, ਪੰਜਾਬ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਤੇ ਸੰਸਾਰ ਭਰ ਵਿੱਚ ਅਮਨ-ਸ਼ਾਂਤੀ ਕਾਇਮ ਰਹਿਣ ਦੀਆਂ ਦੁਆਵਾਂ ਕੀਤੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਐਡਵੋਕੇਟ ਮੂਸਾ ਖਾਨ ਨੇ ਕਿਹਾ ਕਿ ਆਪਸੀ ਪਿਆਰ, ਭਰੋਸਾ ਅਤੇ ਏਕਤਾ ਹੀ ਸਮਾਜ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਇਸ ਨੂੰ ਹਰ ਹਾਲਤ ’ਚ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਲਾਲਕਾ, ਸੌਰਵ ਸ਼ਰਮਾ ਤੇ ਵਿਨੋਦ ਬਾਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜਸਵੀਰ ਸਿੰਘ ਪੰਚ, ਰਵਿੰਦਰ ਸਿੰਘ ਭੋਲਾ, ਸੰਜੈ ਕੁਮਾਰ, ਆਸਿਫ਼ ਅਲਵੀ, ਅਰਬਾਜ਼ ਖਾਨ, ਕਾਬਿਲ ਅਲਬੀ, ਮੁਹੰਮਦ ਅਰਸ਼ ਅਤੇ ਸੋਹੇਲ ਖਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ।