ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਊਹਾਰ ਉਤਸ਼ਾਹ ਨਾਲ ਮਨਾਇਆ
ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਊਹਾਰ ਉਤਸ਼ਾਹ ਨਾਲ ਮਨਾਇਆ
Publish Date: Sat, 21 Mar 2026 04:27 PM (IST)
Updated Date: Sat, 21 Mar 2026 04:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪੁਰਾਣੀ ਕਚਿਹਰੀ ਨੇੜਲੀ ਸਥਿਤ ਜਾਮਾ ਮਸਜਿਦ (ਭਠਿਆਰਾ) ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ ਦੀ ਦੇਖ-ਰੇਖ ਹੇਠ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨਵਾਉਣ ਦੀ ਰਸਮ ਇਮਾਮ ਮੁਹੰਮਦ ਮੁਸਤਫਾ ਵੱਲੋਂ ਕਰਵਾਈ ਗਈ।ਨਮਾਜ਼ ਅਦਾ ਕਰਨ ਉਪਰੰਤ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਦੌਰਾਨ ਮੈਨੇਜਮੈਂਟ ਕਮੇਟੀ ਪ੍ਰਧਾਨ ਨੂਰ ਮੁਹੰਮਦ ਨੇ ਦੱਸਿਆ ਕਿ ਅੱਜ ਈਦ ਦੀ ਨਮਾਜ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿਚ ਅਤੇ ਆਪਣੇ ਘਰਾਂ ’ਚ ਹੀ ਪਿਆਰ ਭਰੇ ਮਾਹੌਲ ’ਚ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਈਦ ਦਾ ਤਿਊਹਾਰ ਰਮਜ਼ਾਨ ਉਲ ਮੁਬਾਰਕ ਦੇ ਮਹੀਨੇ ’ਚ ਰੋਜ਼ੇ ਰੱਖਣ ਅਤੇ ਕੁਰਾਨ ਮਜ਼ੀਦ ਪੜ੍ਹਨ ਦੀ ਖੁਸ਼ੀ ਪੂਰੀ ਦੁਨੀਆ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਆਪਸ ਵਿਚ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਂਦਾ ਹੈ। ਇਸ ਈਦ ਦੇ ਤਿਉਹਾਰ ਮੌਕੇ ਅੱਲਾ ਉਹਨਾਂ ਨੂੰ ਝੂਠ ਬੋਲਣਾ, ਧੋਖਾ ਦੇਣਾ, ਜੁਲਮ ਕਰਨਾ, ਨਫ਼ਰਤ ਅਤੇ ਰµਜਿਸ਼ ਆਦਿ ਆਪਣੇ ਦਿਲ ’ਚੋਂ ਕੱਢ ਕੇ ਸਚਾਈ ਤੇ ਇਨਸਾਫ ਦਾ ਸਾਥ ਦੇਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਮਿਰਜ਼ਾ ਮੁਹੰਮਦ ਨਸੀਮ ਖਾਨ, ਮੁਹੰਮਦ ਅਨਵਰ, ਮੁਹੰਮਦ ਅਮਾਨ, ਮੁਹੰਮਦ ਸਲੀਮ, ਮੁਹੰਮਦ ਸ਼ਾਦਾਬ, ਮੁਹੰਮਦ ਨਸੀਬ ਧਮੌਲੀ, ਮੁਹੰਮਦ ਸਲੀਮ ਜਾਮਾ ਮਸਜਿਦ, ਮੁਹੰਮਦ ਵਸੀਮ, ਮੁਹੰਮਦ ਨਵਾਜ਼ਿਸ਼, ਮੁਹੰਮਦ ਆਮੀਰ, ਮੁਹੰਮਦ ਤਾਲੀਬ, ਅਮਾਨ ਖਾਨ, ਅਨਵਰ ਖਾਨ ਪ੍ਰਧਾਨ ਗੁੰਬਦ ਵਾਲੀ ਮਸਜਿਦ ਪੁਰਾਣਾ ਰਾਜਪੁਰਾ ਸਮੇਤ ਵੱਡੀ ਗਿਣਤੀ ’ਚ ਸਮੂਹ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗਲੇ ਮਿਲੇ। ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਹਰਜੀਤ ਸਿੰਘ ਬਿੱਟੂ, ਗਗਨ ਤੇਜੇ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਏਐਫਐਸਓ ਬਿਕਰਮਜੀਤ ਸਿੰਘ ਚਹਿਲ ਸਮੇਤ ਰਾਜਪੁਰਾ ਸ਼ਹਿਰ ਵਾਸੀਆਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।